January 15, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਬ੍ਰੇਕਿੰਗ : ਪੰਜਾਬ ਵਿਚ ਬਿਜਲੀ ਦਰਾਂ ਵਧਾਈਆਂ

ਪੰਜਾਬ ਵਿਚ ਬਿਜਲੀ ਦਰਾਂ ਵਿਚ  9.33 % ਦਾ ਵਾਧਾ

ਚੰਡੀਗੜ੍ਹ : ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਰੇਲੂ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਇਹ ਵਾਧਾ  7 ਤੋਂ 12 ਫ਼ੀ ਸਦੀ ਤਕ ਹੋਵੇਗਾ। ਇਸੇ ਦੌਰਾਨ ਵਪਾਰਕ ਬਿਜਲੀ ਦਰਾਂ ਵਿਚ ਵਾਧਾ 8 ਤੋਂ 10 ਫ਼ੀ ਸਦੀ ਕੀਤਾ ਗਿਆ ਹੈ। 100 ਯੂਨਿਟ ਤੱਕ ਘਰੇਲੂ ਬਿਜਲੀ ਦਰਾਂ ਚ 46 ਪੈਸੇ ਪ੍ਰਤੀ ਯੂਨਿਟ, 100 ਤੋਂ 300 ਯੂਨਿਟ ਤੱਕ 41 ਪੈਸੇ ਤੇ 300 ਤੋਂ 500 ਯੂਨਿਟ ਤੱਕ 59 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ।  ਵਪਾਰਿਕ ਬਿਜਲੀ ਦਰਾਂ ਵਿਚ ਛੋਟੇ ਉਦਯੋਗਾਂ ਲਈ 65 ਪੈਸੇ ਪ੍ਰਤੀ ਯੂਨਿਟ, ਮੱਧਿਅਮ ਉਦਯੋਗਾਂ ਲਈ 58 ਪੈਸੇ ਤੇ ਵੱਡੇ ਉਦਯੋਗਾਂ ਲਈ 54 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਖੇਤੀ ਖੇਤਰ ਦੀਆਂ ਬਿਜਲੀ ਦਰਾਂ 48 ਪੈਸੇ ਪ੍ਰਤੀ ਯੂਨਿਟ ਵਧਾਈਆਂ ਗਈਆਂ ਹਨ। ਇਹ ਦਰਾਂ 1 ਅਪ੍ਰੈਲ 2017 ਤੋਂ ਲਾਗੂ ਹੋੋੋਣਗੀਆਂ।