Janmashtmi celebrated in Phase 2 Mohali
ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਮਨਾਇਆ ਗਿਆ
ਸਾਨੂੰ ਸ੍ਰੀ ਕ੍ਰਿਸ਼ਨ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲ ਬਣਾਉਣਾ ਚਾਹੀਦਾ ਹੈ -ਕੌਂਸਲਰ ਜਸਪ੍ਰੀਤ ਕੌਰ ਮੋਹਾਲੀ
ਅੱਜ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ, ਫੇਜ਼-2 ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮੰਦਿਰ ਵਿੱਚ ਪੂਜਾ ਪਾਠ ਆਰੰਭ ਹੋ ਗਏ ਅਤੇ ਸ਼ਰਧਾਲੂਆਂ ਨੇ ਨਤ ਮਸਤਕ ਹੋ ਕੇ ਪੂਜਾ ਪਾਠ ਕੀਤੀ। ਇਸ ਮੌਕੇ ਸਥਾਨਕ ਕੌਂਸਲਰ ਸ੍ਰੀਮਤੀ ਜਸਪ੍ਰੀਤ ਕੌਰ ਮੋਹਾਲੀ ਅਤੇ ਰਾਜਾ ਕੰਵਰਜੋਤ ਸਿੰਘ ਰਾਜਾ ਮੋਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਨੇ ਮੰਦਿਰ ਦੇ ਪ੍ਰਬੰਧਕਾਂ ਨਾਲ ਝੰਡੇ ਦੀ ਰਸਮ ਅਦਾ ਕੀਤੀ। ਇਸ ਮੌਕੇ ਬੋਲਦਿਆਂ ਕੌਂਸਲਰ ਜਸਪ੍ਰੀਤ ਕੌਰ ਮੋਹਾਲੀ ਨੇ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲ ਬਣਾਉਣਾ ਚਾਹੀਦਾ ਹੈ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸੰਗਤਾਂ ਨੇ ਸ਼ਬਦ ਗਾਇਨ ਵਿੱਚ ਹਿੱਸਾ ਲਿਆ ਅਤੇ ਸ਼ਾਮ ਨੂੰ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ। ਮੰਦਿਰ ਦੀ ਸੁੰਦਰਤਾ ਦੇਖਦਿਆਂ ਹੀ ਬਣਦੀ ਸੀ। ਇਸ ਮੌਕੇ ਮੰਦਿਰ ਦੇ ਪ੍ਰਧਾਨ ਪਵਨ ਸ਼ਰਮਾ, ਜਨਰਲ ਸੈਕਟਰੀ ਦਵਿੰਦਰ ਰਾਏ, ਪ੍ਰਦੀਪ ਕੁਮਾਰ, ਸੂਰਜ ਸ਼ਰਮਾ, ਮਦਨ ਲਾਲ, ਸ੍ਰੀ ਮਤੀ ਕਾਂਤਾ ਰਾਣੀ, ਪੂਜਾ ਸ਼ਰਮਾ, ਸ਼ੀਲਾ ਕਾਲੜਾ, ਕੁਲਦੀਪ ਭਾਰਦਵਾਜ, ਜਸਪਾਲ ਸਿੰਘ, ਸ਼ਾਮ ਲਾਲ ਜ਼ਿੰਦਲ, ਐਨ.ਕੇ. ਸਰੀਨ, ਆਰ.ਐਨ. ਕਾਲੜਾ, ਦੀਪਕ ਸ਼ਰਮਾ, ਕੇ.ਕੇ. ਵਰਮਾ, ਬਲਦੇਵ ਕੁਮਾਰ, ਵਿਦਿਆ ਦੇਵੀ, ਪੰਡਿਤ ਦੁਰਗਾ ਪ੍ਰਸ਼ਾਦ, ਸ੍ਰੀਮਤੀ ਨੀਲਮ, ਰਾਜਕੁਮਾਰੀ, ਵਿਜੇ ਪਾਠਕ, ਅਨਿਲ ਕੁਮਾਰ ਆਦਿ ਹਾਜ਼ਰ ਸਨ।