Eat Eggs : Say goodbye to Heart Disease
ਆਂਡੇ ਖਾਓ….ਦਿਲ ਦੇ ਰੋਗ ਭਜਾਓ
ਆਂਡਾ ਇੱਕ ਪੌਸ਼ਟਿਕ ਖੁਰਾਕ ਪਦਾਰਥ ਹੈ| ਆਂਡਾ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ ਤੁਸੀਂ ਸ਼ਾਇਦ ਜਾਣਦੇ ਨਹੀਂ ਹੋਵੋਗੇ| ਆਂਡਾ ਪ੍ਰੋਟੀਨ ਅਤੇ ਅਮੀਨੋ ਐਸਿਡ ਦਾ ਇੱਕ ਬਹੁਤ ਵੱਡਾ ਸੋਰਸ ਹੈ| ਆਂਡੇ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਨੌਂ ਜਰੂਰੀ ਅਮੀਨੋ ਐਸਿਡਸ ਵੀ ਪਾਏ ਜਾਂਦੇ ਹਨ ਜੋ ਸਰੀਰ ਲਈ ਬੇਹੱਦ ਜਰੂਰੀ ਹੁੰਦੇ ਹਨ| ਆਂਡਾ ਫੋਲੇਟ, ਸੈਲੇਨੀਅਮ ਅਤੇ ਮਿਨਰਲਜ਼ ਨਾਲ ਭਰਪੂਰ ਹੁੰਦਾ ਹੈ| ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਵੀ ਮੌਜੂਦ ਹੁੰਦੇ ਹਨ| ਇਹ ਵਿਟਾਮਿਨ ਏ, ਬੀ12, ਡੀ ਅਤੇ ਈ ਨਾਲ ਭਰਪੂਰ ਹੁੰਦਾ ਹੈ|
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦਿਲ ਦੇ ਰੋਗਾਂ ਨਾਲ ਪੀੜਤ ਲੋਕਾਂ ਵਿੱਚ ਹਾਰਟ ਅਟੈਕ, ਸਟਰੋਕ ਅਤੇ ਦਿਲ ਸਬੰਧੀ ਕਈ ਦੂਜੀਆਂ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ| ਦਿਨ ਵਿੱਚ ਇੱਕ ਆਂਡਾ ਖਾਣ ਨਾਲ ਦਿਲ ਸਬੰਧੀ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ| ਇਸ ਤੋਂ ਇਲਾਵਾ ਖਾਣ-ਪੀਣ ਵਿੱਚ ਲਾਪਰਵਾਹੀ, ਸਮੋਕਿੰਗ ਅਤੇ ਅਲਕੋਹਲ ਦੇ ਸੇਵਨ ਨਾਲ ਵੀ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਜਿਆਦਾ ਵੱਧ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਬਲੱਡ ਸ਼ੁਗਰ ਵਰਗੀਆਂ ਬਿਮਾਰਿਆ ਹੋ ਜਾਂਦੀਆਂ ਹਨ|
ਡਾਕਟਰ ਕੁੱਝ ਮਰੀਜਾਂ ਨੂੰ ਜ਼ਿਆਦਾ ਆਂਡੇ ਨਾ ਖਾਣ ਦੀ ਸਲਾਹ ਦਿੰਦੇ ਹਨ, ਦੱਸਿਆ ਗਿਆ ਹੈ ਕਿ ਵਿਟਾਮਿਨ ਅਤੇ ਹੋਰ ਗੁਣਾਂ ਨਾਲ ਭਰਪੂਰ ਆਂਡੇ ਵਿੱਚ ਭਾਰੀ ਮਾਤਰਾ ਵਿੱਚ ਕੌਲੈਸਟਰੋਲ ਵੀ ਹੁੰਦਾ ਹੈ, ਜਿਸ ਕਾਰਨ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਆਂਡਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ| ਦਿਲ ਦੀਆਂ ਬਿਮਾਰੀਆਂ ਦੇ ਸੰਬੰਧ ਨੂੰ ਵੇਖਦੇ ਹੋਏ ਆਂਡੇ ਨਾਲ ਹੋਣ ਵਾਲੇ ਫਰਕ ਉੱਤੇ ਰਿਸਰਚ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਸਾਰੇ ਖੋਜਕਾਰਾਂ ਨੇ ਪਾਇਆ ਕਿ ਆਂਡੇ ਖਾਣ ਵਾਲੇ ਲੋਕਾਂ ਵਿੱਚ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਬੇਹੱਦ ਘੱਟ ਹੁੰਦਾ ਹੈ|