November 10, 2024
#ਖੇਡਾਂ

ਵਿਨੇਸ਼ ਨੇ ਲਗਾਤਾਰ ਤੀਜਾ ਸੋਨ ਤਗ਼ਮਾ ਜਿੱਤਿਆ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਵਾਰਸਾ ਵਿੱਚ ਪੋਲੈਂਡ ਓਪਨ ਕੁਸ਼ਤੀ ਟੂਰਨਾਮੈਂਟ ਵਿੱਚ ਮਹਿਲਾਵਾਂ ਦੇ 53 ਕਿਲੋ ਵਜ਼ਨ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਇਹ ਇਸ ਵਰਗ ਵਿੱਚ ਉਸ ਦਾ ਲਗਾਤਾਰ ਤੀਜਾ ਸੋਨਾ ਹੈ। ਇਸ 24 ਸਾਲਾ ਖਿਡਾਰਨ ਨੇ ਫਾਈਨਲ ਵਿੱਚ ਘਰੇਲੂ ਪਹਿਲਵਾਨ ਰੁਕਸਾਨਾ ਨੂੰ 3-2 ਨਾਲ ਹਰਾਇਆ। ਵਿਨੇਸ਼ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਰੀਓ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਸਵੀਡਨ ਦੀ ਸੋਫੀਆ ਮੈਟਸਨ ਨੂੰ ਹਰਾਇਆ ਸੀ। ਇਸ ਸੀਨੀਅਰ ਭਾਰਤੀ ਪਹਿਲਵਾਨ ਨੇ ਬੀਤੇ ਮਹੀਨੇ ਸਪੇਨ ਵਿੱਚ ਗ੍ਰਾਂ ਪ੍ਰੀ ਅਤੇ ਤੁਰਕੀ ਦੇ ਇਸਤਾਂਬੁਲ ਵਿੱਚ ਯਾਸਰ ਦੋਗੁ ਕੌਮਾਂਤਰੀ ਟੂਰਨਾਮੈਂਟ ਵਿੱਚ ਵੀ ਸੋਨ ਤਗ਼ਮੇ ਜਿੱਤੇ ਸਨ।