ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਪੌਧਾਰੋਪਣ ਜਰੂਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਪੌਧਾਰੋਪਣ ਜਰੂਰੀ ਹੈ ਅਤੇ ਵਰਖਾ ਰੁੱਤ ਵਿੱਚ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਘੱਟ ਤੋਂ ਘੱਟ ਇੱਕ-ਇੱਕ ਪੌਧਾ ਲਗਾ ਕੇ, ਉਸਦੀ ਦੇਖਭਾਲ ਜ਼ਰੂਰ ਕਰਣੀ ਚਾਹੀਦੀ ਹੈ|ਇਹ ਵਿਚਾਰ ਮੁੱਖ ਮੰਤਰੀ ਨੇ ਅੱਜ ਕਰਨਾਲ ਵਿੱਚ ਜੇ.ਬੀ.ਡੀ. ਸਮਾਜ ਭਲਾਈ ਗਰੁੱਪ ਦੁਆਰਾ ਚਲਾਏ ਜਾ ਰਹੇ ਪੌਧਾਰੋਪਣ ਅਭਿਆਨ ਵਿੱਚ ਸ਼ਾਮਿਲ ਹੋ ਕੇ ਇੱਕ ਪੌਧਾ ਲਗਾਉਣ ਦੇ ਬਾਅਦ ਵਿਅਕਤ ਕੀਤੇ| ਉਨਾਂ ਨੇ ਕਿਹਾ ਕਿ ਸਰਕਾਰ ਦੁਆਰਾ ਪ੍ਰਦੇਸ਼ ਦੇ ਛੇਵੀਂ ਤੋਂ ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਘੱਟ ਤੋਂ ਘੱਟ ਇੱਕ-ਇੱਕ ਪੌਧਾ ਲਗਾਉਣ ਅਤੇ ਤਿੰਨ ਸਾਲ ਤੱਕ ਉਸ ਦੀ ਸੁਰੱਖਿਆ ਦਾ ਐਲਾਨ ਕੀਤਾ ਗਿਆ ਹੈ| ਇਸ ਦੇ ਲਈ ਸਰਕਾਰ ਦੁਆਰਾ ਵਿਦਿਆਰਥੀਆਂ ਨੂੰ ਇੰਸੇਂਟਿਵ ਦੇਣ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ| ਅਜਿਹੇ ਸਾਰੇ ਬੂਟਿਆਂ ਨੂੰ ਜਯੋਗ੍ਰਾਫੀ ਨਾਲ ਜੋੜਿਆ ਜਾ ਰਿਹਾ ਹੈ|ਉਨਾਂ ਨੇ ਕਿਹਾ ਕਿ ਬੂਟੇ ਵਾਤਾਵਰਣ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਬਹੁਤ ਜਰੂਰੀ ਹਨ| ਜਦੋਂ ਜਿਆਦਾ ਬੂਟੇ ਹੋਣਗੇ ਤਾਂ ਆਕਸੀਜਨ ਤਾਂ ਮਿਲੇਗੀ ਹੀ, ਉਥੇ ਹੀ ਮੀਂਹ ਦੇ ਹੋਣ ਦੀ ਸੰਭਾਵਨਾ ਵੀ ਵਧੇਗੀ| ਉਨਾਂ ਨੇ ਪ੍ਰਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜਿਆਦਾ ਤੋਂ ਜਿਆਦਾ ਬੂਟੇ ਲਗਾਉਣ| ਉਨਾਂ ਨੇ ਕਿਹਾ ਕਿ ਕਰਨਾਲ ਦੇ ਲੋਕ ਪੌਧਾਰੋਪਣ ਦੇ ਕਾਰਜ ਵਿੱਚ ਅੱਗੇ ਵੱਧ ਰਹੇ ਹਨ| ਉਨਾਂ ਨੇ ਕਿਹਾ ਹੈ ਕਿ ਪੌਧਾਰੋਪਣ ਪ੍ਰੋਗ੍ਰਾਮ ਵਧੇ ਇਸ ਦੇ ਲਈ ਛੇਵੀਂ ਤੋਂ ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 50 ਰੁਪਏ ਇੰਸੇਂਟਿਵ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ| ਇਸ ਮੌਕੇ ਉੱਤੇ ਮੇਅਰ ਰੇਨੂ ਬਾਲਾ ਗੁਪਤਾ ਨੇ ਦੱਸਿਆ ਕਿ ਕਰਨਾਲ ਨੂੰ ਹਰਾ-ਭਰਿਆ ਬਣਾਉਣ ਲਈ ਨਗਰ ਨਿਗਮ ਅਤੇ ਸਮਾਜ ਸੇਵੀਆਂ ਰਾਹੀਂ ਖਾਲੀ ਪਈ ਥਾਵਾਂ ‘ਤੇ ਪੌਧਾਰੋਪਣ ਕੀਤਾ ਜਾ ਰਿਹਾ ਹੈ| ਅੱਜ ਮੁੱਖ ਮੰਤਰੀ ਨੇ ਮਾਲ ਰੋਡ ‘ਤੇ ਜੋ ਪੌਧਾਰੋਪਣ ਕੀਤਾ ਹੈ, ਇਸ ਪ੍ਰੋਗ੍ਰਾਮ ਦੇ ਤਹਿਤ ਜੇ.ਬੀ.ਡੀ. ਸਮਾਜ ਭਲਾਈ ਗਰੁੱਪ ਦੇ ਸਹਿਯੋਗ ਨਾਲ ਅੰਬੇਡਕਰ ਚੌਂਕ ਤੋਂ ਲੋਕ ਨਿਰਮਾਣ ਵਿਭਾਗ ਦੇ ਰੇਸਟ ਹਾਊਸ ਤੱਕ ਦੀ ਸੜਕ ਦੇ ਦੋਨੋ ਪਾਸੇ ਕਰੀਬ 10 ਹਜਾਰ ਬੂਟੇ ਲਗਾਏ ਜਾ ਰਹੇ ਹਨ| ਅਗਲੇ ਪੰਜ ਸਾਲ ਤੱਕ ਇਸ ਬੂਟਿਆਂ ਦਾ ਰੱਖ-ਰਖਾਵ ਵੀ ਜੇ.ਬੀ.ਡੀ. ਸਮਾਜ ਭਲਾਈ ਗਰੁੱਪ ਹੀ ਕਰੇਗਾ|