January 18, 2025
#ਮਨੋਰੰਜਨ

ਕਾਬਲੀਅਤ ਸਫ਼ਲਤਾ ਦੀ ਗਾਰੰਟੀ ਨਹੀਂ: ਅੰਮ੍ਰਿਤਾ

ਫਿਲਮ ‘ਆਇਸ਼ਾ’ ਅਤੇ ‘ਕਾਈ ਪੋ ਚੇ’ ਰਾਹੀਂ ਸੁਰਖੀਆਂ ਵਿੱਚ ਆਈ ਅਦਾਕਾਰਾ ਅੰਮ੍ਰਿਤਾ ਪੁਰੀ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ਵਿੱਚ ਸਫ਼ਲ ਹੋਣ ਲਈ ਕਾਬਲੀਅਤ ਨਾਲੋਂ ਕਿਸਮਤ ਵੱਧ ਅਹਿਮ ਹੁੰਦੀ ਹੈ।ਉਸ ਨੇ ਕਿਹਾ, ‘‘ਆਇਸ਼ਾ ਮੇਰੀ ਪਹਿਲੀ ਫਿਲਮ ਸੀ। ਉਸ ਤੋਂ ਪਹਿਲਾਂ ਮੈਂ ਦੋ ਸਾਲ ਵਾਰ-ਵਾਰ ਆਡੀਸ਼ਨ ਦਿੱਤੇ ਤਾਂ ਕਿਤੇ ਜਾ ਕੇ ਮੈਨੂੰ ਰੋਲ ਮਿਲਿਆ। ਉਹ ਮੇਰੇ ਕਰੀਅਰ ਦਾ ਸਭ ਤੋਂ ਔਖਾ ਸਮਾਂ ਸੀ। ਫਿਰ ਮੈਨੂੰ ਪਛਾਣ ਮਿਲੀ। ਇੰਡਸਟਰੀ ਦੇ ਲੋਕਾਂ ਨੂੰ ਮੇਰਾ ਕੰਮ ਪਸੰਦ ਆਇਆ ਅਤੇ ਉਹ ਮੈਨੂੰ ਜਾਣਨ ਲੱਗੇ। ਇਸ ਸਾਰੀ ਸ਼ਲਾਘਾ ਦੇ ਬਾਵਜੂਦ ਮੈਨੂੰ ਉਹੋ ਜਿਹਾ ਕੰਮ ਨਹੀਂ ਮਿਲਿਆ, ਜਿਸ ਦੀ ਮੈਨੂੰ ਆਸ ਸੀ। ਇਹ ਸਭ ਕੁਝ ਨਿਰਾਸ਼ ਕਰਨ ਵਾਲਾ ਸੀ। ਮੈਨੂੰ ਅਹਿਸਾਸ ਹੋਇਆ ਕਿ ਫਿਲਮ ਜਗਤ ਵਿੱਚ ਇਹ ਜ਼ਰੂਰੀ ਨਹੀਂ ਕਿ ਕਾਬਲੀਅਤ ਅਤੇ ਪ੍ਰਸ਼ੰਸਾ ਦੇ ਬਲਬੂਤੇ ’ਤੇ ਸਫ਼ਲਤਾ ਮਿਲੇ। ਇਸ ਲਈ ਕਿਸਮਤ ਵੀ ਜ਼ਰੂਰੀ ਹੁੰਦੀ ਹੈ ਅਤੇ ਬਾਕਸ ਆਫਿਸ ’ਤੇ ਕਮਾਈ ਤਾਂ ਸਭ ਕੁਝ ਹੁੰਦੀ ਹੈ।