January 22, 2025
#ਭਾਰਤ

ਮੌਜੂਦਾ ਰਾਜ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਦੇ ਜੀਵਨ ਨੂੰ ਸੁਗਮ ਬਣਾਉਣ ਦਾ ਕੰਮ ਕੀਤਾ ਹੈ : ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਦੇ ਜੀਵਨ ਨੂੰ ਸੁਗਮ ਬਨਾਉਣ ਦਾ ਕੰਮ ਕੀਤਾ ਹੈ। ਲੋਕਾਂ ਨੂੰ ਦਫਤਰਾਂ ਵਿਚ ਅਫਸਰਾਂ ਦੇ ਚੱਕਰ ਕੱਟਣ ਤੋਂ ਛੁਟਕਾਰਾ ਦਿਵਾਇਆ ਹੈ। ਇਸ ਤੋਂ ਇਲਾਵਾ, ਹਰ ਘਰ ਵਿਚ ਐਲ.ਪੀ.ਜੀ. ਗੈਸ ਪਹੁੰਚਾਈ ਹੈ ਅਤੇ 4100 ਤੋਂ ਵੱਧ ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਦੀ ਵਿਵਸਥਾ ਕੀਤੀ ਹੈ ਅਤੇ ਆਉਣ ਵਾਲੇ ਸੇਮਂ ਵਿਚ ਬਾਕੀ ਪਿੰਡਾਂ ਵਿਚ ਵੀ 24 ਘੰਟੇ ਬਿਜਲੀ ਸਪਲਾਈ ਯਕੀਨੀ ਕੀਤੀ ਜਾਵੇਗੀ। ਮੁੱਖ ਮੰਤਰੀ ਅੱਜ ਜਨ ਆਸ਼ੀਰਵਾਦ ਯਾਤਰਾ ਦੌਰਾਨ ਜਿਲਾ ਸੋਨੀਪਤ ਹਲਕੇ ਦੇ ਖਰਖੌਦਾ ਵਿਧਾਨ ਸਭਾ ਖੇਤਰ ਵਿਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।