January 15, 2025
#ਦੇਸ਼ ਦੁਨੀਆਂ

ਇਰਾਨੀ ਸੈਟੇਲਾਈਟ ਦੀ ਨਾਕਾਮੀ ’ਚ ਅਮਰੀਕਾ ਦਾ ਹੱਥ ਨਹੀਂ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵੱਲੋਂ ਸੈਟੇਲਾਈਟ ਦਾਗ਼ਣ ਦੀ ਨਾਕਾਮ ਕੋਸ਼ਿਸ਼ ਦੀ ਤਸਵੀਰ ਜਾਰੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਦਾ ਇਸ ਘਟਨਾਕ੍ਰਮ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਤਹਿਰਾਨ ਨੇ ਉੱਤਰੀ ਇਰਾਨ ਦੇ ਸੇਮਨਾਨ ਪੁਲਾੜ ਕੇਂਦਰ ਤੋਂ ਰਾਕੇਟ ਨੂੰ ਦਾਗ਼ਣ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਨੇ ਲਾਂਚ ਪੈਡ ਦੀਆਂ ਤਸਵੀਰਾਂ ਟਵੀਟ ਕਰਦਿਆਂ ਵਾਹਨ ਅਤੇ ਲਾਂਚਿੰਗ ਸਥਾਨ ਦੇ ਨੁਕਸਾਨੇ ਜਾਣ ’ਤੇ ਟਿੱਪਣੀ ਕੀਤੀ ਹੈ। ਇਰਾਨ ਅਤੇ ਅਮਰੀਕਾ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸੈਟੇਲਾਈਟ ਤਸਵੀਰਾਂ ਤੋਂ ਨਜ਼ਰ ਪੈਂਦਾ ਹੈ ਕਿ ਲਾਂਚ ਪੈਡ ’ਤੇ ਹੀ ਰਾਕੇਟ ਫਟ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਤਹਿਰਾਨ ਪੁਲਾੜ ’ਚ ਸੈਟੇਲਾਈਟ ਭੇਜਣ ਦੀ ਤੀਜੀ ਵਾਰ ਕੋਸ਼ਿਸ਼ ਕਰ ਰਿਹਾ ਹੈ। ਜਨਵਰੀ ਅਤੇ ਫਰਵਰੀ ’ਚ ਉਸ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਇਰਾਨ ਦੀਆਂ ਪੁਲਾੜ ਸਰਗਰਮੀਆਂ ’ਤੇ ਨਜ਼ਰ ਰੱਖੀ ਜਾਂਦੀ ਹੈ ਤਾਂ ਜੋ ਉਹ ਪਰਮਾਣੂ ਹਥਿਆਰਾਂ ਨੂੰ ਲੈ ਕੇ ਜਾਣ ਵਾਲੀਆਂ ਮਿਜ਼ਾਈਲਾਂ ਦਾ ਪ੍ਰੀਖਣ ਨਾ ਕਰ ਸਕੇ। ਉਂਜ ਇਰਾਨ ਦਾ ਕਹਿਣਾ ਹੈ ਕਿ ਉਸ ਦਾ ਪੁਲਾੜ ’ਚ ਰਾਕੇਟ ਪ੍ਰੋਗਰਾਮ ਆਮ ਲੋਕਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਰਾਕੇਟ ’ਚ ਵਰਤੀ ਜਾਂਦੀ ਤਕਨਾਲੋਜੀ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ’ਚ ਵੀ ਹੁੰਦੀ ਹੈ ਜਿਸ ਕਾਰਨ ਅਮਰੀਕਾ ਉਸ ਦੀਆਂ ਸਰਗਰਮੀਆਂ ’ਤੇ ਨੇੜਿਉਂ ਨਜ਼ਰ ਰਖਦਾ ਹੈ।

ਇਰਾਨੀ ਸੈਟੇਲਾਈਟ ਦੀ ਨਾਕਾਮੀ ’ਚ ਅਮਰੀਕਾ ਦਾ ਹੱਥ ਨਹੀਂ: ਟਰੰਪ

ਰੋਜਰ ਫੈਡਰਰ ਦੀ ਜਿੱਤ