February 5, 2025
#ਦੇਸ਼ ਦੁਨੀਆਂ

ਟਰੰਪ ਵੱਲੋਂ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਫੈਡਰਲ ਜੱਜ ਲਈ ਨਾਮਜ਼ਦ

ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਘੀ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਮੈਥਿਊਜ਼ ਨੂੰ ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਵਿਚ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਜੱਜ ਲਈ ਨਾਮਜ਼ਦ ਕੀਤਾ ਹੈ।ਜੇ ਮੈਥਿਊਜ਼ ਦੀ ਨਿਯੁਕਤੀ ਪੱਕੀ ਹੋ ਜਾਂਦੀ ਹੈ ਤਾਂ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਏਸ਼ਿਆਈ ਪ੍ਰਸ਼ਾਂਤ ਖਿੱਤੇ ਨਾਲ ਸਬੰਧਤ ਪਹਿਲੀ ਅਮਰੀਕੀ ਮਹਿਲਾ ਹੋਵੇਗੀ। ਸ਼ਿਰੀਨ ਆਰਟੀਕਲ ਤਿੰਨ ਤਹਿਤ ਦੱਖਣੀ ਜ਼ਿਲ੍ਹੇ ਵਿਚ ਫੈਡਰਲ ਜੱਜ ਹੋਵੇਗੀ। ਆਰਟੀਕਲ ਤਿੰਨ ਤਹਿਤ ਆਉਂਦੇ ਜੱਜ ਉਮਰ ਭਰ ਲਈ ਨਿਯੁਕਤ ਹੁੰਦੇ ਹਨ।