January 15, 2025
#ਭਾਰਤ

ਹਰਿਆਣਾ ਦੇ ਮੁੱਖ ਮੰਤਰੀ ਨੇ ਹਿਸਾਰ ਹਵਾਈ ਅੱਡਾ ਦਾ ਉਦਘਾਟਨ ਕੀਤਾ

ਚੰਡੀਗੜ੍ਹ – ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਹਿਸਾਰ ਹਵਾਈ ਅੱਡੇ ਤੋਂ ਰੀਜਨਲ ਕਨੈਕਟਿਵਿਟੀ ਸਰਵਿਸ ਉਡਾਨ ਦੇ ਤਹਿਤ ਹਿਸਾਰ-ਚੰਡੀਗੜ੍ਹ ਏਅਰ ਸ਼ਟਲ ਸੇਵਾ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਦੇ ਨਾਲ ਹੀ ਅੱਜ ਦਾ ਦਿਨ ਹਰਿਆਣਾ ਲਈ ਇਤਿਹਾਸਕ ਬਣ ਗਿਆ। ਮੁੱਖ ਮੰਤਰੀ ਮਨੋਹਰ ਲਾਲ ਨੇ ਪਹਿਲੀ ਯਾਤਰੀ ਵੱਜੋਂ ਉਡਾਨ ਭਰ ਕੇ ਪਹਿਲੀ ਫਲਾਇਟ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਮ ਆਦਮੀ ਵੀ ਹਵਾਈ ਯਾਤਰਾ ਕਰੇ ਦਾ ਸੁਪਨਾ ਵੀ ਸਾਕਾਰ ਹੋ ਗਿਆ। ਹਵਾਬਾਜੀ ਵਿਭਾਗ ਹਵਾਈ ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਲੋਕਾਂ ਲਈ ਅੱਜ ਦਾ ਦਿਨ ਵੱਡਾ ਮਹੱਤਵਪੂਰਨ ਤੇ ਇਤਿਹਾਸਕ ਹੈ। ਹਵਾਈ ਜਹਾਜ ਵਿਚ ਯਾਤਰਾ ਕਰਨ ਵਾਲੇ ਲੋਕਾਂ ਦਾ ਸੁਪਨਾ ਆਪਣੀ ਹੀ ਧਰਤੀ ‘ਤੇ ਬਣੇ ਹਵਾਈ ਅੱਡੇ ਤੋਂ ਪੂਰਾ ਹੋ ਗਿਆ ਹੈ ਵਰਨਾ ਹਰਿਆਣਾ ਦੇ ਲੋਕਾਂ ਨੂੰ ਹਵਾਈ ਯਾਤਰਾ ਲਈ ਚੰਡੀਗੜ੍ਹ ਜਾਂ ਦਿੱਲੀ ਦੇ ਹਵਾਈ ਅੱਡੇ ‘ਤੇ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹਿਸਾਰ ਹਵਾਈ ਅੱਡੇ ਨੂੰ ਦਿੱਲੀ ਤੋਂ ਰੈਪਿਡ ਰੇਲ ਟਾਸਕ ਫੋਰਸ ਸਿਸਟਮ ਨਾਲ ਜੋੜਿਆ ਜਾਵੇਗਾ ਅਤੇ ਦਿੱਲੀ ਤੋਂ ਹਿਸਾਰ ਦੀ ਦੂਰੀ ਸਿਰਫ 90 ਮਿੰਟ ਵਿਚ ਤੈਅ ਕੀਤੀ ਜਾ ਸਕੇਗੀ। ਇਸ ਲਈ ਰੋਹਤਕ ਤੇ ਹਾਂਸੀ ਵਿਚਕਾਰ ਰੇਲ ਲਾਈਨ ਦਾ ਕੰਮ ਚਲ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਿਸਾਰ ਤੋਂ ਚੰਡੀਗੜ੍ਹ ਦੀ ਪਹਿਲੀ ਉਡਾਨ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਦਾ ਇਕ ਪਾਸੇ ਦਾ ਕਿਰਾਇਆ ਪ੍ਰਤੀ ਟਿਕਟ 1674 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਸਪਾਈਸ ਜੇਟ ਦੇ ਪ੍ਰਬੰਧ ਨਿਦੇਸ਼ਕ ਤੇ ਹੋਰ ਅਧਿਕਾਰੀਆਂ ਦਾ ਹਰਿਆਣਾ ਵਿਚ ਹਵਾਈ ਸੇਵਾ ਮਹੁੱਇਆ ਕਰਵਾਉਣ ਲਈ ਧੰਨਵਾਦ ਪ੍ਰਗਟਾਇਆ ਅਤੇ ਨਾਲ ਹੀ ਉਨ੍ਹਾਂ ਨੇ ਹਵਾਬਾਜੀ ਵਿਭਾਗ ਦੇ ਪ੍ਰਧਾਨ ਸਕੱਤਰ ਦੇਵੇਂਦਰ ਸਿੰਘ ਤੇ ਸਾਬਕਾ ਹਵਾਬਾਜੀ ਸਲਾਹਕਾਰ ਅਸ਼ੋਕ ਸਾਂਗਵਾਨ ਤੇ ਉਨ੍ਹਾਂ ਦੀ ਟੀਮ ਦੇ ਹੋਰ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ, ਜਿੰਨ੍ਹਾਂ ਦੀ ਸਖ਼ਤ ਮਿਹਨਤ ਨਾਲ ਇਹ ਸੰਭਵ ਹੋ ਪਾਇਆ ਹੈ।ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂ ਵਿਚ ਸਪਾਈਸ ਜੇਟ ਹਿਸਾਰ ਤੇ ਚੰਡੀਗੜ੍ਹ ਵਿਚਕਾਰ ਰੋਜਾਨਾ ਦੋ ਹਵਾਈ ਉਡਾਨ ਦੀ ਸੇਵਾਵਾਂ ਮਹੁੱਇਆ ਕਰਵਾਏਗੀ। ਹਿਸਾਰ ਤੋਂ ਸਵੇਰੇ 8:00 ਵਜੇ ਤੇ ਸ਼ਾਮ 4:00 ਵਜੇ ਅਤੇ ਚੰਡੀਗੜ੍ਹ ਤੋਂ ਵਾਪਸੀ ਸਵੇਰੇ 9:30 ਵਜੇ ਤੇ ਸ਼ਾਮ 5:30 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਹੈ। ਟਿਕਟ ਬੁਕਿੰਗ ਦੇ ਸਬੰਧ ਵਿਚ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੈ ਕਿਹਾ ਕਿ ਸਪਾਈਸ ਜੇਟ ਸ਼ੁਰੂ ਵਿਚ ਹਵਾਈ ਅੱਡੇ ‘ਤੇ ਹੀ ਆਪਣਾ ਕਾਲ ਸੈਂਟਰ ਖੋਲ੍ਹ ਰਿਹਾ ਹੈ ਅਤੇ ਇਕ ਹਫਤੇ ਤੋਂ ਬਾਅਦ ਐਡਵਾਂਸ ਬੁਕਿੰਗ ਸ਼ੁਰੂ ਹੋ ਜਾਵੇਗੀ, ਜਿਸ ਤੋਂ ਬਾਅਦ ਕੁਝ ਰਸਮੀ ਕਾਰਵਾਈਆਂ ਕੰਪਨੀਆਂ ਨੂੰ ਕੇਂਦਰ ਸਰਕਾਰ ਵੱਲੋਂ ਪੂਰੀ ਕਰਨੀ ਹੈ। ਉਨ੍ਹਾਂ ਦਸਿਆ ਕਿ ਹਿਸਾਰ ਤੇ ਚੰਡੀਗੜ੍ਹ ਤੋਂ ਬਾਅਦ ਹੋਲੀ-ਹੋਲੀ ਸਪਾਈਸ ਜੇਟ ਆਪਣੀ ਹਵਾਈ ਸੇਵਾਵਾਂ ਦਾ ਵਿਸਥਾਰ ਹਿਸਾਰ ਤੋਂ ਦਿੱਲੀ, ਜੰਮੂ, ਦੇਹਰਾਦੂਨ ਤੇ ਸ਼ਿਮਲਾ ਤਕ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸੱਤ ਸੀਟ ਵਾਲਾ ਛੋਟਾ ਹਵਾਈ ਜਹਾਜ ਨਾਲ ਹਵਾਈ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਬਾਅਦ ਵਿਚ 18 ਸੀਟਰ ਤੇ ਉਸ ਤੋਂ ਬਾਅਦ ਵੱਡੇ ਹਵਾਈ ਜਹਾਜ ਵੀ ਇੱਥੋਂ ਤੋਂ ਉਡਾਨ ਭਰਨਗੇ। ਤਿੰਨ ਪੜਾਆਂ ਵਿਚ ਇਸ ਹਵਾਈ ਅੱਡੇ ਨੂੰ ਕੌਮਾਂਤਰੀ ਪੱਧਰ ਦੇ ਹਵਾਈ ਅੱਡੇ ਵੱਜੋਂ ਵਿਕਸਿਤ ਕੀਤਾ ਜਾਵੇਗਾ। ਇਸ ਲਈ 4200 ਏਕੜ ਜਮੀਨ ਮਹੁੱਇਆ ਕਰਵਾ ਦਿੱਤੀ ਗਈ ਹੈ ਅਤੇ 3,000 ਏਕੜ ਵਾਧੂ ਜਮੀਨ ਮਹੁੱਇਆ ਕਰਵਾਉਣ ਦੀ ਪ੍ਰਕ੍ਰਿਆ ਚਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਵਿਚ ਰਨਵੇ ਦੀ ਲੰਬਾਈ, ਜੋ 4,000 ਫੁੱਟ ਹੈ, ਉਸ ਨੂੰ ਵੱਧਾ ਕੇ 10,000 ਫੁੱਟ ਕੀਤਾ ਜਾਵੇਗਾ ਜੋ ਇਕ ਕੌਮਾਂਤਰੀ ਪੱਧਰ ਦੇ ਹਵਾਈ ਅੱਡੇ ਲਈ ਲੋਂੜੀਦਾ ਨਿਰਧਾਰਿਤ ਮਾਪਦੰਡ ਹੈ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਵਿਚ ਹੈਂਗਰਸ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਤੀਜੇ ਪੜਾਅ ਵਿਚ ਰਨ ਵੇ ਦੀ ਲੰਬਾਈ ਵੱਧਾਉਣ ਤੇ ਹੋਰ ਸਿਵਲ ਵਰਕ ਦਾ ਕੰਮ ਪੂਰਾ ਕੀਤਾ ਜਾਵੇਗਾ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਦਿੱਲੀ ਦੇ ਹਵਾਈ ਆਵਾਜਾਈ ਦੇ ਦਬਾਅ ਨੂੰ ਘੱਟ ਕਰਨ ਵਿਚ ਹਿਸਾਰ ਦਾ ਇਹ ਹਵਾਈ ਅੱਡਾ ਸੱਭ ਤੋਂ ਯੋਗ ਵਿਕਲਪ ਹੋੋਵੇਗਾ। ਤੀਜੇ ਪੜਾਅ ਵਿਚ ਹਵਾਈ ਕੰਪਨੀਆਂ ਆਪਣੇ ਜਹਾਜਾਂ ਲਈ ਇਸ ਹਵਾਈ ਅੱਡੇ ਦੀ ਵਰਤੋਂ ਐਮਆਰਓ ਵੱਜੋਂ ਕਰ ਸਕਣਗੀਆਂ।