ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਬੇਟਾ ਅਮਿਤ ਜੋਗੀ ਗ੍ਰਿਫਤਾਰ
ਰਾਏਪੁਰ – ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਬੇਟੇ ਅਮਿਤ ਜੋਗੀ ਨੂੰ ਪੁਲੀਸ ਨੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ| ਅਮਿਤ ਜੋਗੀ ਨੂੰ ਉਨ੍ਹਾਂ ਦੇ ਬਿਲਾਸਪੁਰ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ| ਇਸ ਦੌਰਾਨ ਜੋਗੀ ਦੇ ਬੰਗਲੇ ਤੇ ਭਾਰੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਵੀ ਮੌਜੂਦ ਰਹੇ| ਸਮਰਥਕਾਂ ਨੇ ਪੁਲੀਸ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ| ਜਿਕਰਯੋਗ ਹੈ ਕਿ ਅਮਿਤ ਜੋਗੀ ਜਦੋਂ ਵਿਧਾਇਕ ਸਨ ਤਾਂ 3 ਫਰਵਰੀ 2018 ਨੂੰ ਉਨ੍ਹਾਂ ਵਿਰੁੱਧ ਗੋਰੇਲਾ ਥਾਣੇ ਵਿਚ ਧਾਰਾ 420 ਦੇ ਅਧੀਨ ਕੇਸ ਦਰਜ ਕੀਤਾ ਗਿਆ ਸੀ| ਇਹ ਮਾਮਲਾ 2013 ਵਿੱਚ ਮਰਵਾਹੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੀ ਉਮੀਦਵਾਰ ਰਹੀ ਸਮੀਰਾ ਪੈਕਰਾ ਨੇ ਦਰਜ ਕਰਵਾਇਆ ਸੀ| ਸ਼ਿਕਾਇਤ ਅਨੁਸਾਰ ਅਮਿਤ ਜੋਗੀ ਨੇ ਸਹੁੰ ਪੱਤਰ ਵਿੱਚ ਆਪਣਾ ਜਨਮ ਸਥਾਨ ਗਲਤ ਦੱਸਿਆ ਸੀ| ਅਮਿਤ ਜੋਗੀ ਵਿਰੁੱਧ ਗੋਰੇਲਾ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ| ਚੋਣਾਂ ਹਾਰਨ ਤੋਂ ਬਾਅਦ ਸਮੀਨਾ ਪੈਕਰਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਅਮਿਤ ਜੋਗੀ ਦੀ ਜਾਤੀ ਅਤੇ ਜਨਮ ਤਾਰੀਕ ਨੂੰ ਚੁਣੌਤੀ ਦਿੱਤੀ ਸੀ| ਜਿਸ ਤੇ ਹਾਈ ਕੋਰਟ ਨੇ 4 ਦਿਨ ਪਹਿਲਾਂ ਹੀ ਫੈਸਲਾ ਦਿੱਤਾ ਕਿ ਛੱਤੀਸਗੜ੍ਹ ਵਿਧਾਨ ਸਭਾ ਦਾ ਸੈਸ਼ਨ ਖਤਮ ਹੋ ਚੁਕਿਆ ਹੈ| ਇਸ ਲਈ ਹੁਣ ਇਸ ਪਟੀਸ਼ਨ ਨੂੰ ਖਾਰਜ ਕੀਤਾ ਜਾਂਦਾ ਹੈ| ਇਸ ਤੋਂ ਬਾਅਦ ਸਮੀਰਾ ਗੋਰੇਲਾ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ| ਸ਼ਿਕਾਇਤ ਵਿੱਚ ਉਨ੍ਹਾਂ ਨੇ ਕਿਹਾ ਕਿ ਅਮਿਤ ਜੋਗੀ ਨੇ ਚੋਣਾਂ ਦੌਰਾਨ ਦਿੱਤੇ ਗਏ ਸਹੁੰ ਪੱਤਰ ਵਿੱਚ ਆਪਣਾ ਜਨਮ ਸਾਲ 1978 ਵਿੱਚ ਪਿੰਡ ਪੰਚਾਇਤ ਸਾਰਬਹਰਾ ਗੋਰੇਲਾ ਵਿੱਚ ਹੋਣਾ ਦੱਸਿਆ, ਜਦੋਂ ਕਿ ਉਨ੍ਹਾਂ ਦਾ ਜਨਮ 1977 ਵਿੱਚ ਡਗਲਾਸ ਨਾਮੀ ਸਥਾਨ ਅਮਰੀਕਾ ਦੇ ਟੈਕਸਾਸ ਵਿੱਚ ਹੋਇਆ|