ਸੈਮੀਫਾਈਨਲ ਵਿੱਚ ਪੁੱਜੀ ਏਂਦਰੀਸਕੂ
ਕੈਨੇਡਾ ਦੀ ਬਿਆਂਕਾ ਏਂਦਰੀਸਕੂ ਨੇ ਬੁੱਧਵਾਰ ਨੂੰ ਬੈਲਜੀਅਮ ਦੀ ਏਲੀਸੇ ਮਟਰਨਜ਼ ਨੂੰ ਹਰਾ ਕੇ ਅਮਰੀਕੀ ਓਪਨ ਟੈਨਿਸ ਗ੍ਰੈਂਡਸਲੈਮ ਦੇ ਮਹਿਲਾ ਸਿੰਗਲਜ਼ ਵਰਗ ਦੇ ਅੰਤਿਮ ਚਾਰ ਵਿੱਚ ਥਾਂ ਪੱਕੀ ਕੀਤੀ ਜਿਸ ਵਿੱਚ ਉਨ੍ਹਾਂ ਦੀ ਟੱਕਰ ਬੇਲਿੰਡਾ ਬੇਨਸਿਚ ਨਾਲ ਹੋਵੇਗੀ। 19 ਸਾਲ ਦੀ ਖਿਡਾਰਨ ਏਂਦਰੀਸਕੂ ਨੇ 25ਵੀਂ ਦਰਜਾ ਪ੍ਰਾਪਤ ਮਟਰਨਜ਼ ਨੂੰ 3-6, 6-2, 6-3 ਨਾਲ ਹਰਾਇਆ ਅਤੇ ਹੁਣ ਉਹ ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਵਿੱਚ ਸਵਿੱਟਜ਼ਰਲੈਂਡ ਦੀ 13ਵੀਂ ਦਰਜਾ ਬੇਨਸਿਚ ਨਾਲ ਖੇਡੇਗੀ ਜਿਨ੍ਹਾਂ ਨੇ ਕ੍ਰੋਏਸ਼ੀਆ ਦੀ 23ਵੀਂ ਦਰਜਾ ਪ੍ਰਾਪਤ ਡੋਨਾ ਵੇਕਿਚ ਦਾ ਸਫਰ 7-6, 6-3 ਨਾਲ ਸਮਾਪਤ ਕੀਤਾ।ਏਂਦਰੀਸਕੂ ਇਸ ਤਰ੍ਹਾਂ ਇਕ ਦਹਾਕੇ ਵਿੱਚ ਅਮਰੀਕੀ ਓਪਨ ਦੇ ਅੰਤਿਮ ਦੌਰ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਯੁਵਾ ਖਿਡਾਰੀ ਬਣ ਗਈ। ਏਂਦਰੀਸਕੂ ਅਤੇ ਬੇਨਸਿਚ ਕਦੇ ਵੀ ਇਕ ਦੂਜੇ ਨਾਲ ਨਹੀਂ ਖੇਡੀਆਂ। ਉਥੇ ਸੇਰੇਨਾ ਵਿਲਿਅਮਜ਼ 24ਵਾਂ ਗਰੈਂਡਸਲੈਮ ਸਿੰਗਲਜ਼ ਖਿਤਾਬ ਜਿੱਤ ਮਾਰਟੀਨ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਸ਼ੁੱਕਰਵਾਰ ਨੂੰ ਦੂਜੇ ਸੈਮੀਫਾਈਨਲ ਵਿੱਚ ਉਸ ਦਾ ਸਾਹਮਣਾ ਯੁਕਰੇਨ ਦੀ ਪੰਜਵੀ ਦਰਜਾ ਪ੍ਰਾਪਤ ਏਲੀਨਾ ਸਵਿਤੋਲਿਨਾ ਨਾਲ ਹੋਵੇਗਾ।