December 4, 2024
#ਪ੍ਰਮੁੱਖ ਖ਼ਬਰਾਂ #ਭਾਰਤ

ਮੰਦਹਾਲੀ ਝੱਲ ਰਹੇ ਰੀਅਲ ਐਸਟੇਟ ਦੀ ਮਦਦ ਲਈ ਦਿੱਤੇ ਜਾਣਗੇ 10,000 ਕਰੋੜ

ਵਿੱਤ ਮੰਤਰੀ ਵੱਲੋਂ ਮਹੀਨੇ ਭਰ ‘ਚ ਤੀਸਰੀ ਵਾਰ ਦੇਸ਼ ਦੀ ਅਰਥ ਵਿਵਸਥਾ ‘ਤੇ ਪ੍ਰੈੱਸ ਕਾਨਫਰੰਸ

ਨਵੀਂ ਦਿੱਲੀ – ਮੰਦਹਾਲੀ ਦਾ ਸਾਹਮਣਾ ਕਰ ਰਹੀ ਅਰਥ–ਵਿਵਸਥਾ ਨੂੰ ਰਫ਼ਤਾਰ ਦੇਣ ਲਈ ਲਗਾਤਾਰ ਕਈ ਪੱਧਰਾਂ ਉੱਤੇ ਯਤਨ ਜਾਰੀ ਹਨ। ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਅਹਿਮ ਐਲਾਨ ਕਰਨ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਸ਼ਨਿੱਚਰਵਾਰ ਨੂੰ ਇੱਕ ਵਾਰ ਫਿਰ ਕੁਝ ਖ਼ਾਸ ਖੇਤਰਾਂ ਨੂੰ ਲੈ ਕੇ ਅਹਿਮ ਐਲਾਨ ਕੀਤੇ ਹਨ। ਸ੍ਰੀਮਤੀ ਸੀਤਾਰਾਮਣ ਨੇ ਦੱਸਿਆ ਕਿ ਮੰਦਹਾਲੀ ਦੀ ਮਾਰ ਝੱਲ ਰਹੇ ਰੀਅਲ ਐਸਟੇਟ ਖੇਤਰ ਵਿੱਚ ਨਵੀਂ ਰੂਹ ਫੂਕਣ ਲਈ 10,000 ਕਰੋੜ ਰੁਪਏ ਦਾ ਫ਼ੰਡ ਜਾਰੀ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਸਭ ਦੇ ਵਿਸ਼ਵਾਸ ਦੀ ਗੱਲ ਆਖੀ ਗਈ ਸੀ। ਇਸ ਦਾ ਮਤਲਬ ਹੈ ਕਿ ਜੇ ਸਾਲ 2019 ਦੇ ਦਸੰਬਰ ਤੱਕ ਰਿਟਰਨ ਫ਼ਾਈਲ ਕੀਤੀ ਜਾਂਦੀ ਹੈ, ਤਾਂ ਜੁਰਮਾਨਾ ਅਦਾ ਕਰਨਾ ਹੀ ਹੋਵੇਗਾ। ਅਜਿਹਾ ਕਰਨ ਨਾਲ ਲੋਕ ਅਦਾਲਤ ਵਿੱਚ ਜਾਣ ਤੋਂ ਬਚਣਗੇ। ਦੇਰੀ ਉੱਤੇ ਨਿਸ਼ਚਤ ਰੂਪ ਵਿੱਚ ਜੁਰਮਾਨਾ ਅਦਾ ਕਰ ਕੇ ਰਿਟਰਨ ਫ਼ਾਈਲ ਕਰਨਗੇ। ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਅਸੈੱਸਮੈਂਟ ਯੋਜਨਾ ਦੁਸਹਿਰਾ ਦੇ ਤਿਉਹਾਰ ਤੋਂ ਸ਼ੁਰੂ ਕੀਤੀ ਜਾਵੇਗਾ, ਜਿਸ ਦਾ ਐਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਅੰਸ਼ਕ ਕ੍ਰੈਡਿਟ ਗਰੰਟੀ ਸਕੀਮ ਦਾ ਐਲਾਨ ਕੀਤਾ, ਜਿਸ ਨਾਲ ਬੈਂਕ ਆਪਣੀ ਸੰਪਤੀ ਨੂੰ ਵਧਾ ਸਕਣ। ਉਨ੍ਹਾਂ ਕਿਹਾ ਕਿ 19 ਸਤੰਬਰ ਨੂੰ ਉਹ ਸਾਰੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਚਰਚਾ ਕਰਨਗੇ। ਪਿਛਲੇ ਇੱਕ ਮਹੀਨੇ ਅੰਦਰ ਇਹ ਵਿੱਤ ਮੰਤਰੀ ਦੀ ਤੀਜੀ ਪ੍ਰੈੱਸ ਕਾਨਫ਼ਰੰਸ ਹੈ। ਉਹ ਉਦਯੋਗਾਂ ਨੂੰ ਰਾਹਤ ਦੇਣ ਲਈ ਪਹਿਲਾਂ ਵੀ ਕਈ ਵੱਡੇ ਐਲਾਨ ਕਰ ਚੁੱਕੇ ਹਨ। ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ‘ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਨੇ ਬੈਂਕਾਂ ਦਾ ਕ੍ਰੈਡਿਟ ਓਵਰਫਲੋਅ ਵਧਾਉਣ ਦੀ ਗੱਲ ਕਹੀ।।ਉਨ੍ਹਾਂ ਕਿਹਾ ਕਿ ਸੀ.ਪੀ.ਆਈ. ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਮਹਿੰਗਾਈ ਨੂੰ ਅਸੀਂ ਹਰ ਵੇਲੇ 4 ਫ਼ੀਸਦੀ ਤੋਂ ਹੇਠਾਂ ਰੱਖਿਆ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕੋਰ ਇੰਡਸਟਰੀ ‘ਚ ਸੁਧਾਰ ਦੇ ਸੰਕੇਤ ਵੀ ਦਿੱਤੇ। ਉਨ੍ਹਾਂ ਅਫੋਰਡੇਬਲ ਹਾਊਸਿੰਗ ਲਈ ਆਸਾਨ ਐਕਸਟਰਨਲ ਕਮਰਸ਼ੀਅਲ ਬੌਰੋਇੰਗ ਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਅਫੋਰਡੇਬਲ ਤੇ ਮਿਡਲ ਇਨਕਮ ਹਾਊਸਿੰਗ ਪ੍ਰਾਜੈਕਟ ਲਈ ਸਪੈਸ਼ਲ ਵਿੰਡੋ ਬਣਾਉਣ ਦੀ ਗੱਲ ਕਹੀ।