ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਸੋਸ਼ਲ ਮੀਡੀਆ ਉੱਤੇ ਯਾਦਾਂ ਹੋਈਆਂ ਤਾਜ਼ਾ
ਦੂਰਦਰਸ਼ਨ ਐਤਵਾਰ ਨੂੰ 60 ਸਾਲ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਉਸ ਸੁਨਹਿਰੀ ਦੌਰ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਜਦੋਂ ਦੇਸ਼ ਦੇ ਮਨੋਰੰਜਨ ਦੀ ਦੁਨੀਆਂ ਸੀਰੀਅਲਾਂ ਦੇ ਦੁਆਲੇ ਘੁੰਮਦੀ ਸੀ ਅਤੇ ਰਮਾਇਣ, ਮਹਾਭਾਰਤ, ਫੌਜੀ ਅਤੇ ਮਾਲਗੁੜੀ ਡੇਅਜ਼ ਵਰਗੇ ਸੀਰੀਅਲਾਂ ਦੀ ਪੂਰੀ ਧਾਂਕ ਸੀ।ਐਤਵਾਰ ਨੂੰ ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਲੋਕ ਟਵਿੱਟਰ ਉੱਤੇ ਅਤੀਤ ਦੀਆਂ ਯਾਦਾਂ ਵਿੱਚ ਖੋ ਗਏ ਅਤੇ ਇੱਕ ਦੂਜੇ ਨੂੰ ਸਵਾਲ ਕਰਦੇ ਰਹੇ ਕਿ ਉਨ੍ਹਾਂ ਦਾ ਦੂਰਦਰਸ਼ਨ ਉੱਤੇ ਮਨਪਸੰੰਦ ਸ਼ੋਅ ਕਿਹੜਾ ਸੀ। ਕਈਆਂ ਨੇ ਇਸ ਮੌਕੇ ਦੂਰਦਰਸ਼ਨ ਦਾ ਲੋਗੋ ਵੀ ਸਾਂਝਾ ਕੀਤਾ।ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਵੇਮਪਤੀ ਨੇ ਇਸ ਮੌਕੇ ਕਿਹਾ ਕਿ ਇਹ ਉਹ ਪਲ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਗੱਲ ਨਹੀਂ ਕਿ ਦੂਰਦਰਸ਼ਨ ਪੁਰਾਣਾ ਮੀਡੀਆ ਹੋ ਗਿਆ ਹੈ ਸਗੋਂ ਇਹ ਡਿਜੀਟਲ ਦਰਸ਼ਕਾਂ ਵਿੱਚ ਘੇਰਾ ਵਧਾ ਕੇ ਨਵਾਂ ਬਣ ਰਿਹਾ ਹੈ ਅਤੇ ਅੱਜ ਵੀ ਸਾਰਥਿਕ ਹੈ।