ਫਿਲਮ ‘ਛਿਛੋਰੇ’ ਦੀ ਸਫਲਤਾ ਦੇ ਰਾਜ਼ ਕੀਤੇ ਸਾਂਝੇ
ਸ਼ਾਇਦ ਇਸ ਗੱਲ ਪਿੱਛੇ ਇੱਕ ਕਾਰਨ ‘ਅਸਫਲਤਾ’ ਵੀ ਸੀ ਕਿ ਨਿਤੀਸ਼ ਤਿਵਾੜੀ ਅਤੇ ਉਨ੍ਹਾਂ ਦੀ ਟੀਮ ਦੇ ਲੇਖਕਾਂ ਪਿਊਸ਼ ਗੁਪਤਾ ਅਤੇ ਨਿਖਿਲ ਮਹਿਰੋਤਰਾ ਨੂੰ ‘ਛਿਛੋਰੇ’ ਫਿਲਮ ਦੀ ਕਲਪਨਾ ਨੂੰ ਸਾਕਾਰ ਕਰਦਿਆਂ ਛੇ ਸਾਲ ਲੱਗ ਗਏ ਅਤੇ ਉਹ ਸਫਲਤਾ ਹਾਸਲ ਕਰਨ ਲਈ ਪਹਿਲਾਂ ਰਹਿ ਗਈਆਂ ਕਮੀਆਂ ਨੂੰ ਹਰ ਹਾਲਤ ਵਿੱਚ ਦੂਰ ਕਰਨਾ ਚਾਹੁੰਦੇ ਸੀ। ਇਹ ਫਿਲਮ ਪਿਛਲੇ ਹਫ਼ਤੇ ਰਿਲੀਜ਼ ਹੋਈ ਹੈ। ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਸ਼੍ਰਧਾ ਕਪੂਰ ਅਤੇ ਵਰੁਣ ਸ਼ਰਮਾ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ ਅਤੇ ਫਿਲਮ ਬਾਕਿਸ ਆਫਿਸ ਉੱਤੇ ਸਫਲਤਾ ਦੇ ਝੰਡੇ ਗੱਡ ਰਹੀ ਹੈ।ਨਿਤਿਸ਼ ਤਿਵਾੜੀ, ਨਿਖਿਲ ਅਤੇ ਪਿਊਸ਼ ਨੇ ਛਿਛੋਰੇ ਫਿਲਮ ਦੀ ਸਫਲਤਾ ਦੇ ਰਾਜ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਇਹ ਵੱਡਾ ਸਵਾਲ ਸੀ ਕਿ ਬਾਕਿਸ ਆਫਿਸ ਉੱਤੇ ਵਧੇਰੇ ਸਫਲਤਾ ਮਨਾਉਣ ਦਾ ਮੌਕਾ ਕਿਉਂ ਨਹੀਂ ਮਿਲਦਾ।