ਭਾਜਪਾ ਨੇ ਲੱਡੂ ਵੰਡ ਕੇ ਮੋਦੀ ਦਾ ਜਨਮ ਦਿਨ ਮਨਾਇਆ
ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਤੇ ਟਾਈਮ ਉਪਕਰਨ ਪ੍ਰਾਈਵੇਟ ਲਿਮਟਡ) ਦੇ ਡਾਇਰੈਕਟਰ ਭਾਜਪਾ ਨੇਤਾ ਆਰਕੇਚਿਲਾਨਾ, ਵਿਸ਼ਾਲ ਪਰਨਾਮੀ, ਸਚਿਨ ਚਿਲਾਨਾ ਤੇ ਸ੍ਰੀਮਤੀ ਸੰਗੀਤਾ ਚਿਲਾਨਾ ਨੇ ਆਪਣੇ ਸਾਰੇ ਕਰਮਚਾਰੀਆਂ ਨਾਲ ਹਵਨ ਕੀਤਾ ਤੇ ਲੋਕਾਂ ਨੂੰ ਲੱਡੂ ਵੰਡੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਭਾਜਪਾ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਇੱਕ ਤਾਕਤਵਰ ਸ਼ਕਤੀ ਵਜੋਂ ਉੱਭਰਿਆ ਹੈ ਅਤੇ ਪ੍ਰਧਾਨ ਮੰਤਰੀ ਦੀ ਇਮਾਨਦਾਰੀ ਵਾਲੀ ਅਕਸ ਤੇ ਦ੍ਰਿੜਤਾ ਦਾ ਪ੍ਰਭਾਵ ਛੱਡਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਚਾਰ ਹੈ ਕਿ ਦੇਸ਼ ਦੇ ਅੰਤ ’ਚ ਵਸਦੇ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਦਾ ਲਾਭ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ਇਸ ਕਾਰਜ ਨੂੰ ਚੰਗੀ ਤਰ੍ਹਾਂ ਨੇਪਰੇ ਚਾੜ੍ਹਨ ’ਚ ਰੁੱਝੀ ਹੋਈ ਹੈ। ਦੇਸ਼ ਦੀ ਆਰਥਿਕਤਾ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਲਦੀ ਹੀ ਮੋਦੀ ਸਰਕਾਰ ਮੰਦੀ ਦਾ ਸਾਹਮਣਾ ਕਰ ਰਹੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਰਾਹਤ ਦੇਣ ਲਈ ਕੰਮ ਕਰੇਗੀ। ਇਸ ਮੌਕੇ ਆਰਕੇ ਗੋਇਲ, ਵਿਸ਼ਨੂੰ ਗੋਇਲ, ਗਿਰੀਸ਼ ਗੁਪਤਾ, ਹਰੀਸ਼ ਚੇਤਲ, ਮਨੋਜ ਅਗਰਵਾਲ, ਵਿਜੇ ਗੁਪਤਾ, ਸੰਜੀਵ ਗਰਗ, ਸੰਜੇ ਮਹਿੰਦੀਰੱਤਾ, ਪ੍ਰਿੰਕਾ ਸਿੰਹਾ, ਵੀ ਕੇ ਅਵਸਥੀ, ਸਤੀਸ਼ ਪਰਨਾਮੀ, ਪ੍ਰਣਵ ਚੋਪੜਾ, ਸੁਰਜੀਤ ਪਨੇਸਰ, ਸੰਨੀ ਗਰੋਵਰ ਆਦਿ ਹਾਜ਼ਰ ਸਨ।