September 9, 2024
#ਪ੍ਰਮੁੱਖ ਖ਼ਬਰਾਂ #ਭਾਰਤ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੇ ਲੜਾਕੂ ਜਹਾਜ ‘ਤੇਜਸ’ ਵਿੱਚ ਉਡਾਣ ਭਰੀ

ਬੈਂਗਲੁਰੂ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਨਾਟਕ ਦੇ ਬੈਂਗਲੁਰੂ ਵਿੱਚ ਦੇਸ਼ ਵਲੋਂ ਨਿਰਮਿਤ ਹਲਕੇ ਲੜਾਕੂ ਜਹਾਜ਼ ਤੇਜਸ ਵਿੱਚ ਅੱਜ ਉਡਾਣ ਭਰੀ ਗਈ| ਅਧਿਕਾਰੀਆਂ ਨੇ ਦੱਸਿਆ ਇਕ ਉਹ ਤੇਜਸ ਵਿੱਚ ਉਡਾਣ ਭਰਨ ਵਾਲੇ ਪਹਿਲੇ ਰੱਖਿਆ ਮੰਤਰੀ ਹਨ| ਰਾਜਨਾਥ ਸਿੰਘ ਕਰੀਬ ਅੱਧਾ ਘੰਟਾ ਤੇਜਸ ਵਿੱਚ ਹੀ ਰਹਿਣਗੇ| ਇੱਥੇ ਦੱਸ ਦੇਈਏ ਕਿ ਹਵਾ ਵਿੱਚ ਉਡਾਣ ਅਤੇ ਅਤੇ ਜੰਗ ਲਈ ਹਲਕੇ ਲੜਾਕੂ ਜਹਾਜ਼ ਜ਼ਿਆਦਾ ਸਫਲ ਹੁੰਦੇ ਹਨ, ਜਿਸ ਨੂੰ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ (ਐਚ. ਏ. ਐਲ.) ਨੇ ਤਿਆਰ ਕੀਤਾ ਹੈ| ਭਾਰਤ ਦਾ ਤੇਜਸ ਅਜਿਹਾ ਜਹਾਜ਼ ਹੈ, ਜੋ ਆਪਣੀ ਸ਼੍ਰੇਣੀ ਵਿਚ ਪਾਕਿਸਤਾਨ ਅਤੇ ਚੀਨ ਦੇ ਲੜਾਕੂ ਜਹਾਜ਼ਾਂ ਨੂੰ ਸਖਤ ਟੱਕਰ ਦੇ ਰਿਹਾ ਹੈ| ਭਾਰਤੀ ਹਵਾਈ ਫੌਜ ਤੇਜਸ ਦੇ ਜਹਾਜ਼ਾਂ ਦੀ ਇਕ ਖੇਪ ਪਹਿਲਾਂ ਹੀ ਆਪਣੇ ਬੇੜੇ ਵਿਚ ਸ਼ਾਮਲ ਕਰ ਚੁੱਕੀ ਹੈ| ਇਸ ਨੂੰ ਉਡਾਉਣ ਵਾਲੇ ਪਾਇਲਟ ਇਸ ਦੀਆਂ ਖੂਬੀਆਂ ਤੋਂ ਕਾਫੀ ਸੰਤੁਸ਼ਟ ਹਨ| ਇਸ ਲੜਾਕੂ ਜਹਾਜ਼ ਦੀ ਕਲਪਨਾ 1993 ਵਿੱਚ ਕੀਤੀ ਗਈ ਸੀ| ਹਾਲਾਂਕਿ ਇਹ ਪ੍ਰਾਜੈਕਟ 10 ਸਾਲ ਬਾਅਦ 1993 ਵਿੱਚ ਮਨਜ਼ੂਰ ਹੋਇਆ| ਏਅਰ ਚੀਫ ਮਾਰਸ਼ਲ ਬੀ. ਐਸ. ਧਨੋਆ ਦੱਸਦੇ ਹਨ ਕਿ ਤੇਜਸ ਨਾ ਸਿਰਫ ਲਗਾਤਾਰ ਹਮਲੇ ਕਰਨ ਵਿੱਚ ਸਮਰੱਥ ਹੈ, ਸਗੋਂ ਕਿ ਇਹ ਸਹੀ ਨਿਸ਼ਾਨੇ ਤੇ ਹਥਿਆਰ ਸੁੱਟਣ ਵਿੱਚ ਵੀ ਸਮਰੱਥ ਹੈ| ਤੇਜਸ ਨੂੰ ਹਲਕਾ ਜਹਾਜ਼ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸ ਦਾ ਢਾਂਚਾ ਕਾਰਬਨ ਫਾਈਬਰ ਤੋਂ ਬਣਿਆ ਹੋਇਆ ਹੈ| ਇਸ ਦਾ ਸਿੱਧਾ-ਸਿੱਧਾ ਮਤਲਬ ਹੋਇਆ ਕਿ ਕਿਸੇ ਧਾਤੂ ਤੋਂ ਬਣਨ ਵਾਲੀ ਜਹਾਜ਼ਾਂ ਦੀ ਤੁਲਨਾ ਵਿਚ ਇਹ ਕਾਫੀ ਹਲਕਾ ਹੈ| ਹਲਕਾ ਹੋਣ ਦੇ ਬਾਵਜੂਦ ਵੀ ਇਹ ਹੋਰ ਜਹਾਜ਼ਾਂ ਦੀ ਤੁਲਨਾ ਵਿਚ ਜ਼ਿਆਦਾ ਮਜ਼ਬੂਤ ਹੈ| ਹਵਾਈ ਫੌਜ ਨੇ ਦਸੰਬਰ 2017 ਵਿੱਚ ਐਚ. ਏ. ਐਲ. ਨੂੰ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 83 ਤੇਜਸ ਜਹਾਜ਼ ਬਣਾਉਣ ਦਾ ਪ੍ਰਸਤਾਵ ਭੇਜਿਆ ਸੀ|