February 5, 2025

ਮੰਤਰੀ ਹਰਜੋਤ ਬੈਂਸ ਪਿੰਡ ਨੌਗਾਰਾ ਵਿੱਚ ਸ਼ਹੀਦ ਸੁਖਦੇਵ ਦੇ ਘਰ ਜਾਣਗੇ, ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ

ਲੁਧਿਆਣਾ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਅੱਜ ਲੁਧਿਆਣਾ ਦਾ ਦੌਰਾ ਕਰਨਗੇ। ਇੱਥੇ ਉਹ ਪਿੰਡ ਨੌਘਾਰਾ ਸ਼ਹੀਦ ਸੁਖਦੇਵ ਥਾਪਰ ਦੇ ਗ੍ਰਹਿ ਵਿਖੇ ਜਾਣਗੇ। ਇਸ ਤੋਂ ਬਾਅਦ ਫਿਰੋਜ਼ਪੁਰ ਰੋਡ ‘ਤੇ ਸਥਿਤ ਗੁਰੂ ਨਾਨਕ ਦੇਵ ਭਵਨ ਵਿਖੇ ਰਾਜ ਪੱਧਰੀ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ […]

ਪੰਜਾਬ ‘ਚ ਦੋ ਦਿਨਾਂ ਵਿੱਚ ਪਾਰਾ 2 ਤੋਂ 3 ਡਿਗਰੀ ਤੱਕ ਵਧਿਆ, ਇਸ ਦਿਨ ਪਵੇਗੀ ਬਾਰਸ਼

ਚੰਡੀਗੜ੍ਹ : ਪੰਜਾਬ ਇਨ੍ਹੀਂ ਦਿਨੀਂ ਪੰਜਵੀਂ ਹੀਟਵੇਵ ਦੀ ਲਪੇਟ ਵਿੱਚ ਹੈ। 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀਆਂ ਗਰਮ ਹਵਾਵਾਂ ਕਾਰਨ ਦੋ ਦਿਨਾਂ ਵਿੱਚ ਪਾਰਾ 2 ਤੋਂ 3 ਡਿਗਰੀ ਤੱਕ ਵਧ ਗਿਆ ਹੈ। ਸ਼ਨੀਵਾਰ ਨੂੰ ਮੁਕਤਸਰ ਜ਼ਿਲਾ ਸੂਬੇ ਦਾ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ […]

ਸੁਨੀਲ ਜਾਖੜ ਨੂੰ ਲੈ ਕੇ ਵਿਵਾਦ: ਰੰਧਾਵਾ ਨੇ ਕਿਹਾ ਜਾਖੜ ਨੇ ਜਿਸ ਥਾਲੀ ਵਿੱਚ ਖਾਧਾ ਉਸ ਵਿੱਚ ਮੋਰੀ ਕਰ ਦਿੱਤੀ

ਚੰਡੀਗੜ੍ਹ : ਦਿੱਗਜ ਨੇਤਾ ਸੁਨੀਲ ਜਾਖੜ ਦੇ ਪਾਰਟੀ ਛੱਡਣ ਦੇ ਐਲਾਨ ‘ਤੇ ਪੰਜਾਬ ਕਾਂਗਰਸ ‘ਚ ਹੰਗਾਮਾ ਮਚ ਗਿਆ ਹੈ। ਸਿੱਧੂ ਨੇ ਜਾਖੜ ਨੂੰ ਸੋਨੇ ਤੋਂ ਵੀ ਵੱਧ ਕੀਮਤੀ ਦੱਸਿਆ। ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਤਾਅਨਾ ਮਾਰਿਆ ਕਿ ਕੀ ਕਾਂਗਰਸ ਨੂੰ ਹੁਣ ਜਾਖੜ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ ? ਇਸ ਦੇ ਨਾਲ ਹੀ ਯੂਥ ਕਾਂਗਰਸ […]