February 5, 2025
#ਖੇਡਾਂ

ਮੇਰੀ ਥਾਂ ਨਵੀਂ ਪੀੜ੍ਹੀ ਨੂੰ ਲੈਣੀ ਚਾਹੀਦੀ ਹੈ ਪੇਸ

ਉੱਘੇ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਅੱਜ ਸੰਨਿਆਸ ਲੈਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਰੋਧੀਆਂ ’ਤੇ ਜਿੱਤ ਲਈ ਆਪਣੇ ਤਜਰਬੇ ’ਤੇ ਭਰੋਸਾ ਕਰਦਾ ਹੈ। ਉਹ ਇੱਕ ਸਾਲ ਤੋਂ ਵੱਧ ਨਹੀਂ ਖੇਡਣਾ ਚਾਹੁੰਦਾ। ਇਸ ਲਈ ਉਸ ਦੀ ਥਾਂ ਨਵੀਂ ਪੀੜ੍ਹੀ ਨੂੰ ਲੈਣੀ ਚਾਹੀਦੀ ਹੈ।ਕਈ ਸੀਨੀਅਰ ਖਿਡਾਰੀਆਂ ਦੇ ਇਸਲਾਮਾਬਾਦ ਜਾਣ ਤੋਂ ਇਨਕਾਰ ਕਰਨ ਮਗਰੋਂ ਪੇਸ ਨੂੰ ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਲਈ ਭਾਰਤ ਦੀ ਡੇਵਿਸ ਕੱਪ ਟੀਮ ਵਿੱਚ ਚੁਣਿਆ ਗਿਆ। ਇਸ 46 ਸਾਲਾ ਖਿਡਾਰੀ ਨੇ ਡੇਵਿਸ ਕੱਪ ਵਿੱਚ 44ਵਾਂ ਡਬਲਜ਼ ਮੈਚ ਜਿੱਤ ਕੇ ਖ਼ੁਦ ਦੇ ਰਿਕਾਰਡ ਵਿੱਚ ਸੁਧਾਰ ਕੀਤਾ ਹੈ। ਭਾਰਤ ਨੇ ਇਸ ਮੁਕਾਬਲੇ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾਇਆ ਸੀ।ਪੇਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਹੁਣ ਮੈਂ ਆਪਣੇ ਤਜਰਬੇ ਦੇ ਦਮ ’ਤੇ ਜਿੱਤ ਦਰਜ ਕਰਦਾ ਹਾਂ, ਪਰ ਟੀਮ ਦੇ ਹਿੱਤਾਂ ਨੂੰ ਵੇਖਦਿਆਂ ਮੈਨੂੰ ਇੱਕ ਸਾਲ ਤੋਂ ਵੱਧ ਨਹੀਂ ਖੇਡਣਾ ਚਾਹੀਦਾ।