February 5, 2025
#ਪੰਜਾਬ

ਦੁਕਾਨਦਾਰ ਦੇ ਭਰਾ ‘ਤੇ ਗੋਲੀਆਂ ਚਲਵਾਉਣ ਵਾਲੀ ਗੈਂਗਸਟਰ ਦੀ ਸਾਥਣ ਕਾਬੂ

ਲੁਧਿਆਣਾ – ਥਾਣਾ 2 ਦੀ ਪੁਲਸ ਪਾਰਟੀ ਨੇ ਕਲਗੀਧਰ ਰੋਡ ਤੇ ਚੱਡਾ ਸਟੋਰ ਦੇ ਮਾਲਿਕ ਦੇ ਭਰਾ ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਨੂੰ ਸੁਝਾਅ ਲਿਆ ਹੈ ਗੋਲੀਆਂ ਚਲਵਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਸਟੋਰ ਤੇ ਕੰਮ ਕਰਨ ਵਾਲੀ ਸਾਬਕਾ ਮੈਨੇਜਰ ਨਿਕਲੀ ਜਿਸ ਨੇ ਸਟੋਰ ਮਲਿਕ ਵਲੋਂ ਪੈਸਿਆਂ ਦੀ ਮੰਗ ਕਰਨ ਤੇ ਆਪਣੇ ਪ੍ਰੇਮੀ ਗੈਂਗਸਟਰ ਨੂੰ ਕਹਿ ਕੇ ਸਟੋਰ ਮਾਲਿਕ ਤੇ ਗੋਲੀਆਂ ਚਲਵਾਇਆ ਸਨ ਪੁਲਸ ਨੇ ਦੋਸ਼ਨ ਅੱਜ ਨੂੰ ਕਾਬੂ ਕਰ ਲਿਆ ਹੈ। ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ , ਏ ਸੀ ਪੀ ਸੇੰਟ੍ਰਲ ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਗੀਧਰ ਰੋਡ ਵਿਖੇ 26 ਜੂਨ 2018 ਨੂੰ ਚੱਡਾ ਸਟੋਰ ਤੇ ਬੈਠੇ ਸਟੋਰ ਦੇ ਮਾਲਿਕ ਕੁਲਦੀਪ ਸਿੰਘ ਦੇ ਭਰਾ ਤਰਲੋਚਨ ਸਿੰਘ ਦੇ ਪੈਰਾਂ ਤੇ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਇਆ ਸਨ ਉਸ ਵਕਤ ਮੌਕੇ ਤੇ ਪਹੁੰਚੀ ਥਾਣਾ 2 ਦੀ ਪੁਲਸ ਨੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਸੀ ਪੁਲਸ ਅਨੁਸਾਰ ਪਿਛਲੇ ਡੇਢ ਸਾਲਾਂ ਤੋਂ ਮਾਮਲਾ ਅੰਨ ਟਰੇਸ ਚੱਲ ਰਿਹਾ ਸੀ ਜਦੋਂ ਥਾਣਾ 2 ਦੇ ਮੁਖੀ ਸੁਰਿੰਦਰ ਚੋਪੜਾ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾ ਓਹਨਾ ਨੂ ਪਤਾ ਚੱਲਿਆ ਕਿ ਜਿੰਨਾ ਨੇ ਚੱਡਾ ਸਟੋਰ ਤੇ ਗੋਲੀਆਂ ਚਲਾਇਆ ਸਨ ਉਕਤ ਦੋਸ਼ੀ ਜਲੰਧਰ ਪੁਲਸ ਨੇ ਗਿਰਫ਼ਤਾਰ ਕੀਤੇ ਹਨ ਜਿਨ੍ਹਾਂ ਦੀ ਪਹਿਚਾਣ ਜਲੰਧਰ ਦੇ ਮਾਡਲ ਟਾਊਨ ਨਿਵਾਸੀ ਸੁਧਾਂਤ ਸਹਿਗਲ ਰੁੜਕਾ ਕਲਾ ਨਿਵਾਸੀ ਰਵਿੰਦਰ ਕੁਮਾਰ ਉਰਫ ਸੋਨੂ ਵਜੋਂ ਹੋਈ ਜਦੋ ਲੁਧਿਆਣਾ ਪੁਲਸ ਨੇ ਦੋਨੋ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਤਾ ਓਹਨਾ ਗੋਲੀਆਂ ਚਲਾਉਣ ਵਾਲੀ ਵਾਰਦਾਤ ਨੂੰ ਕਬੂਲ ਲਿਆ ਅਤੇ ਕਿਹਾ ਕਿ ਉਹਨਾਂ ਨੇ ਚੱਡਾ ਸਟੋਰ ਤੇ ਗੋਲੀਆਂ ਗੈਂਗਸਟਰ ਜਲੰਧਰ ਦੇ ਰੁੜਕਾ ਕਲਾ ਨਿਵਾਸੀ ਸੁਖਪ੍ਰੀਤ ਸਿੰਘ ਉਰਫ ਸੁਖਾ ਦੇ ਕਹਿਣ ਤੇ ਚਲਾਇਆ ਸਨ ਕਿਉ ਕਿ ਗੈਂਗਸਟਰ ਸੁਖਾ ਦੀ ਪ੍ਰੇਮਿਕਾ ਮੁਸਕਾਨ ਉਰਫ ਸੁਰਿੰਦਰ ਕੁਮਾਰੀ ਨੇ ਚੱਡਾ ਸਟੋਰ ਦੇ ਮਾਲਿਕ ਕੁਲਦੀਪ ਸਿੰਘ ਦੇ ਪੈਸੇ ਦੇਣੇ ਸਨ ਅਤੇ ਕੁਲਦੀਪ ਸਿੰਘ ਉਸ ਕੋਲੋਂ ਆਪਣੇ ਪੈਸਿਆਂ ਦੀ ਮੰਗ ਕਰਕੇ ਬਾਰ ਬਾਰ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਸਟੋਰ ਮਾਲਿਕ ਵਲੋਂ ਪ੍ਰੇਸ਼ਾਨ ਕਰਨ ਦੀ ਗੱਲ ਮੁਸਕਾਨ ਨੇ ਆਪਣੇ ਪ੍ਰੇਮੀ ਗੈਂਗਸਟਰ ਸੁਖਵੀਰ ਸਿੰਘ ਉਰਫ ਸੁਖਾ ਨੂੰ ਕਹੀ ਅਤੇ ਗੈਂਗਸਟਰ ਸੁੱਖਵੀਰ ਸੁਖਾ ਨੇ ਚੱਡਾ ਸਟੋਰ ਦੇ ਮਾਲਿਕ ਕੁਲਦੀਪ ਸਿੰਘ ਨੂੰ ਸਬਕ ਸਿਖਾਉਣ ਲਈ ਆਪਣੇ ਸਾਥੀਆ ਨੂੰ ਕਿਹਾ ਕਿ ਉਹ ਉਸ ਦੇ ਸਟੋਰ ਤੇ ਜਾ ਕੇ ਕੁਲਦੀਪ ਸਿੰਘ ਦੇ ਪੈਰਾਂ ਤੇ ਗੋਲੀਆਂ ਮਾਰ ਕੇ ਆਉਣ ਇਸ ਦੌਰਾਨ ਸਟੋਰ ਤੇ ਪਹੁੰਚ ਕੇ ਗੈਂਗਸਟਰ ਦੇ ਸਾਥੀਆਂ ਨੇ ਸਟੋਰ ਮਾਲਿਕ ਕੁਲਦੀਪ ਸਿੰਘ ਨੂੰ ਸਮਝ ਕੇ ਉਸ ਦੇ ਭਰਾ ਤਰਲੋਚਨ ਸਿੰਘ ਤੇ ਗੋਲੀਆਂ ਚਲਾ ਦਿਤੀਆਂ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਜਦੋ ਥਾਣਾ 2 ਦੇ ਮੁਖੀ ਸੁਰਿੰਦਰ ਚੋਪੜਾ ਦੀ ਅਗਵਾਈ ਵਾਲੀ ਟੀਮ ਨੇ ਗੈਂਗਸਟਰ ਸੁੱਖਵੀਰ ਸਿੰਘ ਸੁੱਖਾ ਦੀ ਪ੍ਰੇਮਿਕਾ ਮੁਸਕਾਨ ਉਰਫ ਸੁਰਿੰਦਰ ਕੁਮਾਰੀ ਨੂੰ ਛਾਪੇਮਾਰੀ ਦੌਰਾਨ ਕਾਬੂ ਕਰ ਲਿਆ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਚਲਿਆ ਕਿ ਦੋਸ਼ਨ ਮੁਸਕਾਨ ਪਹਿਲਾ ਹੈਬੋਵਾਲ ਇਲਾਕੇ ਚ ਵਿਆਹੀ ਹੋਈ ਹੈ ਉਸ ਦੇ 5 ਸਾਲਾਂ ਦਾ ਬੱਚਾ ਵੀ ਹੈ ਅਤੇ ਉਸ ਨੇ ਆਪਣੇ ਪਤੀ ਨੂੰ ਬਿਨਾ ਤਲਾਕ ਦਿਤੇ ਗੈਂਗਸਟਰ ਸੁੱਖਵੀਰ ਨਾਲ ਵਿਆਹ ਕਰ ਲਿਆ ਸੀ ਉਸ ਨੇ ਆਪਣੇ ਪਤੀ ਨੂੰ ਦਸਿਆ ਸੀ ਕਿ ਉਹ ਕੰਮ ਲਈ ਵਿਦੇਸ਼ ਚਲੀ ਗਈ ਹੈ ਪਰੰਤੂ ਉਹ ਆਪਣੇ ਪ੍ਰੇਮੀ ਗੈਂਗਸਟਰ ਸੁੱਖਵੀਰ ਸਿੰਘ ਸੁੱਖਾ ਨਾਲ ਰਹਿ ਰਹੀ ਸੀ ਪੁਲਸ ਨੇ ਸਟੋਰ ਮਲਿਕ ਤੇ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਸੁੱਖਵੀਰ ਸਿੰਘ ਸੁੱਖਾ ਉਸ ਦੇ ਸਾਥੀ ਗੋਰਾਇਆ ਕਲਾ ਨਿਵਾਸੀ ਰਵਿੰਦਰ ਸਿੰਘ ਸੋਨੂ ਉਰਫ ਮੋਟਾ , ਰੁੜਕਾ ਕਲਾ ਨਿਵਾਸੀ ਸਿਧਾਂਤ ਸਹਿਗਲ , ਸੂਰਜ ਉਰਫ ਮੋਨੂੰ ਅਤੇ ਗੈਂਗਸਟਰ ਦੀ ਪ੍ਰੇਮਿਕਾ ਮੁਸਕਾਨ ਨੂੰ ਨਾਮਜਦ ਕੀਤਾ ਗਿਆ ਹੈ ਜਦ ਕਿ ਪੁਲਸ ਬਾਕੀ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ