February 5, 2025
#ਮਨੋਰੰਜਨ

ਅਨੁਰਾਗ ਬਾਸੂ ਦੀ ਫਿਲਮ ‘ਲੁੱਡੋ’24 ਅਪਰੈਲ ਨੂੰ ਹੋਵੇਗੀ ਰਿਲੀਜ਼

ਮੁੰਬਈ – ਫਿਲਮ ਨਿਰਦੇਸ਼ਕ ਅਨੁਰਾਗ ਬਾਸੂ ਨੇ ਐਲਾਨ ਕੀਤਾ ਹੈ ਕਿ ਉਸ ਦੀ ਆ ਰਹੀ ਕਾਮੇਡੀ ਅਤੇ ਮਸਾਲਾ ਭਰਪੂਰ ਫਿਲਮ ‘ਲੁੱਡੋ’ ਅਗਲੇ ਸਾਲ 24 ਅਪਰੈਲ ਨੂੰ ਰਿਲੀਜ਼ ਹੋਵੇਗੀ। ਅਨੁਰਾਗ ਨੇ ਇਹ ਐਲਾਨ ਇੰਸਟਾਗ੍ਰਾਮ ਉੱਤੇ ਕੀਤਾ ਹੈ। ਅਨੁਰਾਗ ਨੇ ਇੰਸਟਾਗ੍ਰਾਮ ਉੱਤੇ ਫਿਲਮ ਦਾ ਟਾਈਟਲ, ਰਿਲੀਜ਼ ਹੋਣ ਦੀ ਤਰੀਕ ਅਤੇ ਪੋਸਟਰ ਸ਼ੇਅਰ ਕੀਤਾ ਹੈ। ਉਸਨੇ ਪੋਸਟਰ ਦੇ ਨਾਲ ਲਿਖਿਆ ਹੈ,‘ ਆਓ 24 ਅਪਰੈਲ 2020 ਨੂੰ ‘ਲੁੱਡੋ’ ਖੇਡੀਏ।’ਫਿਲਮ ਦੇ ਨਿਰਮਾਤਾ ਟੀ ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਨ ਕੁਮਾਰ ਹਨ। ਫਿਲਮ ਵਿੱਚ ਅਭਿਸ਼ੇਕ ਬਚਨ, ਰਾਮ ਕੁਮਾਰ ਰਾਓ ਫਾਤਿਮਾ ਸਨਾ ਸ਼ੇਖ, ਆਦਿੱਤਿਆ ਰੇਅ ਕਪੂਰ, ਸਾਨੀਆ ਮਲਹੋਤਰਾ, ਰੋਹਿਤ ਸ਼ਰਾਫ ਅਤੇ ਪੰਕਜ ਤ੍ਰਿਪਾਠੀ ਵਰਗੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਫਿਲਮ ’ਚ ਮਨੁੱਖੀ ਜੀਵਨ ਵਿੱਚ ਆਉਂਦੇ ਉਤਰਾਅ- ਚੜ੍ਹਾਅ ਚਾਰ ਵੱਖ- ਵੱਖ ਕਹਾਣੀਆਂ ਰਾਹੀਂ ਫਿਲਮਾਏ ਗਏ ਹਨ। ਭੂਸ਼ਨ ਕੁਮਾਰ ਤੋਂ ਇਲਾਵਾ ਫਿਲਮ ਦੇ ਸਹਿ ਨਿਰਮਾਤਾਵਾਂ ਵਿੱਚ, ਬਾਸੂ, ਤਾਨੀ ਸੋਮਾਰਿਤਾ ਬਾਸੂ ਅਤੇ ਕ੍ਰਿਸ਼ਨ ਕੁਮਾਰ ਵੀ ਸ਼ਾਮਲ ਹਨ।