ਮਿਸ਼ੇਲ ਦੀ ਗੇਂਦ ਨਾਲ ਬੋਲਟ ਜ਼ਖ਼ਮੀ
![](https://blastingskyhawk.com/wp-content/uploads/2019/12/16-20.jpg)
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਦੇ ਹੱਥ ਵਿੱਚ ਅੱਜ ਫਰੈਕਚਰ ਹੋ ਗਿਆ, ਜਿਸ ਕਾਰਨ ਉਹ ਆਸਟਰੇਲੀਆ ਖ਼ਿਲਾਫ਼ ਤੀਜੇ ਟੈਸਟ ਵਿੱਚ ਨਹੀਂ ਖੇਡ ਸਕੇਗਾ। ਇਹ ਨਿਊਜ਼ੀਲੈਂਡ ਦੀ ਟੀਮ ਲਈ ਵੱਡਾ ਝਟਕਾ ਹੈ। ਹਾਲਾਂਕਿ ਇਸ ਹੱਥ ਨਾਲ ਉਹ ਗੇਂਦਬਾਜ਼ੀ ਨਹੀਂ ਕਰਦਾ। ਇਸ ਮਾਹਿਰ ਖਿਡਾਰੀ ਨੇ ਹਾਲ ਹੀ ਵਿੱਚ ਸੱਟ ਠੀਕ ਹੋਣ ਮਗਰੋਂ ਵਾਪਸੀ ਕੀਤੀ ਸੀ। ਦੂਜੇ ਟੈਸਟ ਦੇ ਤੀਜੇ ਦਿਨ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਦੇ ਅਖ਼ੀਰ ਵਿੱਚ ਮਿਸ਼ੇਲ ਸਟਾਰਕ ਦੀ ਬਾਊਂਸਰ ਗੇਂਦ ਉਸ ਦੇ ਦਸਤਾਨੇ ’ਤੇ ਲੱਗੀ। ਟੀਮ ਦੇ, ‘‘ਟ੍ਰੈਂਟ ਬੋਲਟ ਦੂਜੇ ਟੈਸਟ ਮਗਰੋਂ ਨਿਊਜ਼ੀਲੈਂਡ ਵਾਪਸ ਪਰਤ ਜਾਵੇਗਾ। ਉਸ ਦੇ ਸੱਜੇ ਹੱਥ ਵਿੱਚ ਫਰੈਕਚਰ ਹੋ ਗਿਆ ਹੈ। ਉਸ ਨੂੰ ਠੀਕ ਹੋਣ ਵਿੱਚ ਘੱਟੋ-ਘੱਟ ਚਾਰ ਹਫ਼ਤੇ ਲੱਗਣਗੇ।’’