February 5, 2025
#ਭਾਰਤ

ਦਿੱਲੀ ਸਰਕਾਰ ਵੱਲੋਂ ਸਟਰੀਟ ਲਾਈਟਾਂ ਲਾਉਣ ਦੀ ਸ਼ੁਰੂਆਤ

ਨਵੀਂ ਦਿੱਲੀ – ਦਿੱਲੀ ਸਰਕਾਰ ਵੱਲੋਂ ਰਾਜਧਾਨੀ ਦੀਆਂ ਹਨੇਰੀਆਂ ਗਲੀਆਂ/ਸੜਕਾਂ ਨੂੰ ਰੌਸ਼ਨੀ ਨਾਲ ਜਗਮਗਾਉਣ ਲਈ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਮੁੱਖ ਮੰਤਰੀ ਸਟਰੀਟ ਯੋਜਨਾ’ ਸ਼ੁਰੂ ਕੀਤੀ। ਸੀਸੀਟੀਵੀ ਕੈਮਰਿਆਂ ਦੀ ਯੋਜਨਾ ਦੀ ਤਰਜ਼ ’ਤੇ ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ 2 ਲੱਖ ਅਜਿਹੀਆਂ ਲਾਈਟਾਂ ਲਾਉਣ ਦੀ ਯੋਜਨਾ ਦਾ ਐਲਾਨ ਬੀਤੇ ਮਹੀਨਿਆਂ ਦੌਰਾਨ ਕੀਤਾ ਸੀ ਤੇ ਅੱਜ ਇਸ ਦੀ ਸ਼ੁਰੂਆਤ ਮੁੱਖ ਮੰਤਰੀ ਵੱਲੋਂ ਕੀਤੀ ਗਈ।ਸ੍ਰੀ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਈਟਾਂ ਲਾਉਣ ਦੀ ਜ਼ਿੰਮੇਵਾਰੀ ਰਾਜਧਾਨੀ ਦਿੱਲੀ ਨੂੰ ਬਿਜਲੀ ਪੂਰਤੀ ਕਰਦੀਆਂ ਬਿਜਲੀ ਕੰਪਨੀਆਂ (ਡਿਸਕਾਮ) ਨੂੰ ਸੌਂਪੀ ਗਈ ਹੈ ਤੇ ਯੋਜਨਾ ਤਹਿਤ 20 ਜਾਂ 40 ਵਾਟ ਦੀਆਂ ਐਲਈਡੀ ਲਾਈਟਾਂ ਲਾਈਆਂ ਜਾਣਗੀਆਂ। ਇਨ੍ਹਾਂ ਦੇ ਰੱਖ-ਰਖਾਓ ਦੀ ਜ਼ਿੰਮੇਵਾਰੀ ਲਈ 3 ਤੋਂ 5 ਸਾਲ ਲਈ ਸਪਲਾਈ ਕਰਨ ਵਾਲੀ ਕੰਪਨੀ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਲਈ ਅਹਿਮ ਇਸ ਯੋਜਨਾ ਉਪਰ ਕਰੀਬ 100 ਕਰੋੜ ਰੁਪਏ ਖਰਚ ਆਉਣਗੇ।