February 5, 2025
#ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਮੌਜੂਦਗੀ ‘ਚ ਗੁਰਜੀਤ ਸਿੰਘ ਲਹਿਲ ਨੇ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਵਜੋਂ ਕੀਤਾ ਜੁਆਇਨ

ਚੰਡੀਗੜ੍ਹ – ਸ੍ਰੀ ਗੁਰਜੀਤ ਸਿੰਘ ਲਹਿਲ ਨੇ ਅੱਜ ਇੱਥੇ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਖੇਡਾਂ ਤੇ ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਆਰ.ਕੇ. ਗਰਗ, ਸ. ਜਗਮੋਹਨ ਸਿੰਘ ਕੰਗ ਅਤੇ ਜੀਰਾ ਤੋਂ ਵਿਧਾਇਕ ਸ. ਕੁਲਬੀਰ ਸਿੰਘ ਦੀ ਹਾਜ਼ਰੀ ਵਿੱਚ ਐਨ.ਆਰ.ਆਈ. ਕਮਿਸ਼ਨ, ਪੰਜਾਬ ਦੇ ਮੈਂਬਰ ਵਜੋਂ ਜੁਆਇਨ ਕਰ ਲਿਆ ਹੈ। ਇਸ ਮੌਕੇ ਸ੍ਰੀ ਗੁਰਜੀਤ ਸਿੰਘ ਲਹਿਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਵਚਨਬੱਧਤਾ ਨਾਲ ਨਿਭਾਉਣਗੇ ਅਤੇ ਪਰਵਾਸੀ ਭਾਰਤੀਆਂ ਨਾਲ ਸਬੰਧਤ ਮੁੱਦਿਆਂ ਦਾ ਹੱਲ ਪਹਿਲੇ ਦੇ ਆਧਾਰ ‘ਤੇ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਸ੍ਰੀ ਅਨਿਲ ਸ਼ਰਮਾ ਆਈ.ਪੀ.ਐਸ. ਅਤੇ ਬਾਰ ਐਸੋਸੀਏਸ਼ਨ ਰੋਪੜ ਦੇ ਪ੍ਰਧਾਨ ਸ੍ਰੀ ਜੇ.ਪੀ.ਐਸ. ਧੇਰ ਹਾਜ਼ਰ ਸਨ।