ਭਾਗੋਮਾਜਰਾ : ਜੀਬੀਪੀ ਕ੍ਰੈਸਟ ਦੇ ਵਸਨੀਕਾਂ ਨੇ ਕੰਪਨੀ ਖਿਲਾਫ ਲਗਾਏ ਗੰਭੀਰ ਦੋਸ਼
ਭਾਗੋਮਾਜਰਾ ਵਿਖੇ ਬਣੇ ਜੀਬੀਪੀ ਕ੍ਰੈਸਟ ਦੇ ਵਸਨੀਕਾਂ ਨੇ ਕੰਪਨੀ ਖਿਲਾਫ ਲਗਾਏ ਗੰਭੀਰ ਦੋਸ਼
ਕਿਹਾ ਕੰਪਨੀ ਨਹੀਂ ਕੀਤੇ ਵਾਅਦੇ ਪੂਰੇ, ਵਸਨੀਕ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਤੋਂ ਪੂਰੀ ਤਰ੍ਹਾਂ ਵਾਂਝੇ
ਖਰੜ (ਮੁਹਾਲੀ)
ਚੰਡੀਗੜ੍ਹ ਲੁਧਿਆਣਾ ਹਾਈਵੇਅ ਉੱਤੇ ਭਾਗੋਮਾਜਰਾ ਵਿਖੇ ਬਣੇ ਜੀਬੀਪੀ ਕਰੈਸਟ ਦੇ ਵਸਨੀਕਾਂ ਨੇ ਕੰਪਨੀ ਦੇ ਖਿਲਾਫ ਗੰਭੀਰ ਦੋਸ਼ ਲਗਾਏ ਹਨ।
ਉਨ੍ਹਾਂ ਕਿਹਾ ਕਿ ਬਿਲਡਰ ਕੰਪਨੀ ਗੁਪਤਾ ਬਿਲਡਰਜ਼ ਐੱਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਨੇ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਭਰਮਾਇਆ ਅਤੇ ਇਸ ਖੇਤਰ ਵਿੱਚ ਆਪਣੇ ਪਲਾਟ, ਫਲੈਟ ਤੇ ਕਮਰਸ਼ੀਅਲ ਪ੍ਰਾਪਰਟੀ ਵੇਚੇ।
ਉਨ੍ਹਾਂ ਕਿਹਾ ਕਿ ਬਿਲਡਰ ਅਤੇ ਕੰਪਨੀ ਦੇ ਹੋਰਨਾਂ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਇਹ ਵਾਅਦਾ ਕੀਤਾ ਸੀ ਇੱਥੇ ਰੈਜ਼ੀਡੈਂਸ਼ੀਅਲ ਪਲਾਟਾਂ ਤੋਂ ਇਲਾਵਾ ਅਪਾਰਟਮੈਂਟ ਹੋਣਗੇ ਹੋਟਲ ਸਟੂਡਿਓ ਅਪਾਰਟਮੈਂਟ ਹੋਣਗੇ ਅਤੇ ਇਹ ਬਹੁਤ ਸੁੰਦਰ ਪ੍ਰੋਜੈਕਟ ਹੋਵੇਗਾ। ਉਨ੍ਹਾਂ ਕਿਹਾ ਕਿ ਬਿਲਡਰ ਨੇ ਇਹ ਵੀ ਵਾਅਦਾ ਕੀਤਾ ਸੀ ਇਥੇ ਕਲੱਬ ਹਾਊਸ ਹੋਵੇਗਾ ਜਿਸ ਵਿੱਚ ਜਿਮਨੇਜ਼ੀਅਮ, ਸਵਿਮਿੰਗ ਪੂਲ, ਇਨਡੋਰ ਤੇ ਆਊਟਡੋਰ ਖੇਡਾਂ ਹੋਣਗੀਆਂ, ਐਲਈਡੀ ਸਟ੍ਰੀਟ ਲਾਈਟਾਂ ਹੋਣਗੀਆਂ ਵਧੀਆ ਹਰੇ ਭਰੇ ਪਾਰਕ ਹੋਣਗੇ, ਸੀਵਰੇਜ ਟਰੀਟਮੈਂਟ ਪਲਾਂਟ ਲੱਗਿਆ ਹੋਵੇਗਾ। ਰੈਗੂਲਰ ਬਿਜਲੀ ਅਤੇ ਪਾਣੀ ਦੀ ਸਪਲਾਈ ਹੋਏਗੀ ਤੇ ਐਂਟਰੈਂਸ ਪੰਜਾਹ ਫੁੱਟ ਚੌੜੀ ਹੋਵੇਗੀ ਜਦੋਂ ਕਿ ਅੰਦਰ ਦੀਆਂ ਸੜਕਾ ਪੈਂਤੀ ਤੋਂ ਪਨਤਾਲੀ ਫੁੱਟ ਦੀਆਂ ਹੋਣਗੀਆਂ। ਇੱਥੇ ਹੈਲਪ ਡੈਸਕ ਵੀ ਹੋਵੇਗੀ ਅਤੇ ਖਰੜ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਪੀਜੀਆਈ ਵਾਸਤੇ ਸ਼ਟਲ ਬੱਸਾਂ ਚੱਲਣਗੀਆਂ ਅਤੇ ਇੱਥੇ ਐਂਬੂਲੈਂਸ ਸਰਵਿਸ ਵੀ ਹੋਵੇਗੀ ਅਤੇ ਕਲੀਨਿਕ ਵੀ ਹੋਵੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਾਅਦਿਆਂ ਦੇ ਚਲਦੇ ਵਸਨੀਕਾਂ ਨੇ ਬਿਲਡਰ ਨੂੰ ਮੇਂਟੇਨੇਂਸ ਅਤੇ ਸਰਵਿਸ ਚਾਰਜ ਦੇਣਾ ਵੀ ਮੰਨਿਆ ਪਰ ਬਿਲਡਰ ਨੇ ਇੱਥੇ ਕਦੇ ਇੱਕ ਵਾਰ ਵੀ ਮੇਂਟੇਨੈਂਸ ਨਹੀਂ ਕਰਵਾਈ ਅਤੇ ਨਾ ਹੀ ਬੁਨਿਆਦੀ ਸੁਵਿਧਾਵਾਂ ਉਪਲੱਬਧ ਕਰਵਾਈਆਂ ਹਨ ।
ਉਨ੍ਹਾਂ ਕਿਹਾ ਕਿ ਇੱਥੇ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਸਟਰੀਟ ਲਾਈਟਾਂ ਠੀਕ ਨਹੀਂ ਹਨ ਅਤੇ ਬਿਲਡਰ ਨੇ ਬਿਜਲੀ ਦਾ ਬਿੱਲ ਵੀ ਭਰਿਆ ਹੋਇਆ ਜਿਸ ਕਰਕੇ ਇੱਥੋਂ ਦਾ ਬਿਜਲੀ ਦਾ ਕੁਨੈਕਸ਼ਨ ਵੀ ਬਿਜਲੀ ਵਿਭਾਗ ਨੇ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਕੋਈ ਸੀਵਰੇਜ ਟਰੀਟਮੈਂਟ ਪਲਾਂਟ ਨਹੀਂ ਹੈ ਸਗੋਂ ਸੁਸਾਇਟੀ ਦਾ ਸਾਰਾ ਗੰਦ ਪੰਪ ਕਰ ਕੇ ਸੋਸਾਇਟੀ ਦੇ ਹੀ ਖੁੱਲ੍ਹੇ ਖੇਤਰ ਵਿੱਚ ਛੱਡਿਆ ਜਾ ਰਿਹਾ ਹੈ ਜੋ ਵਾਪਸ ਰਿਹਾਇਸ਼ੀ ਖੇਤਰ ਵੱਲ ਆ ਜਾਂਦਾ ਹੈ ਅਤੇ ਇਸ ਨਾਲ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ ਉਨ੍ਹਾਂ ਕਿਹਾ ਕਿ ਸੀਵਰੇਜ ਲਾਈਨਾਂ ਦੀ ਸਫ਼ਾਈ ਨਾ ਹੋਣ ਕਾਰਨ ਇੱਥੇ ਸੀਵਰੇਜ ਦੀਆਂ ਪਾਈਪ ਲਾਈਨਾਂ ਵੀ ਜਾਮ ਹੋਣ ਲੱਗ ਗਈਆਂ ਹਨ।
ਇੱਥੇ ਬਾਊਂਡਰੀ ਵਾਲ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ ਨਹੀਂ ਹੈ ਅਤੇ ਨਾ ਹੀ ਕੋਈ ਗੇਟ ਬਣਾਏ ਹੋਏ ਹਨ ਤਾਂ ਜੋ ਕੋਈ ਸੁਰੱਖਿਆ ਹੋ ਸਕੇ ਤੇ ਨਾ ਹੀ ਕੋਈ ਸਕਿਉਰਿਟੀ ਸਟਾਫ ਹੈ ਜਿਸ ਕਾਰਨ ਰੋਜ਼ਾਨਾ ਹੀ ਸੋਸਾਇਟੀ ਦੇ ਕਿਸੇ ਨਾ ਕਿਸੇ ਘਰ ਵਿਚ ਚੋਰੀ ਦੀ ਵਾਰਦਾਤ ਵਾਪਰਦੀ ਰਹਿੰਦੀ ਹੈ। ਸੁਸਾਇਟੀ ਵਿੱਚ ਆਵਾਰਾ ਪਸ਼ੂ ਅਤੇ ਰੇਹਡ਼ੀਆਂ ਅਤੇ ਹੋਰ ਸਾਮਾਨ ਵੇਚਣ ਵਾਲੇ ਆਮ ਘੁੰਮਦੇ ਰਹਿੰਦੇ ਹਨ ਜਿਨ੍ਹਾਂ ਉੱਤੇ ਕੋਈ ਰੋਕ ਟੋਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਇੱਥੇ ਪੀਣ ਵਾਲੇ ਪਾਣੀ ਦੀ ਸਪਲਾਈ ਵਿਚਾਰ ਨਹੀਂ ਹੈ ਕਿਉਂਕਿ ਬਿਲਡਰ ਨੇ ਜਨ ਸਿਹਤ ਵਿਭਾਗ ਦੇ ਬਿੱਲ ਜਮ੍ਹਾ ਨਹੀਂ ਕਰਵਾਏ।
ਉਨ੍ਹਾਂ ਕਿਹਾ ਕਿ ਇਹ ਪਲਾਟ ਰੈਗੂਲਰਾਈਜ਼ੇਸ਼ਨ ਫੀਸ ਹੀ ਹਨ ਕਈ ਵਸਨੀਕਾਂ ਦੀ ਬਿਲਡਰ ਵੱਲ ਬਕਾਇਆ ਪਈ ਹੈ।
ਇਨ੍ਹਾਂ ਵਸਨੀਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਨੂੰ ਫੌਰੀ ਤੌਰ ਤੇ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਬਿਲਡਰ ਕੰਪਨੀ ਦੇ ਖਿਲਾਫ ਹਾਂ ਵੱਖ ਵੱਖ ਵਿਭਾਗਾਂ ਨੂੰ ਸ਼ਿਕਾਇਤਾਂ ਦੇਣ ਜਾ ਰਹੇ ਹਨ।