February 5, 2025
#ਟ੍ਰਾਈਸਿਟੀ #ਪੰਜਾਬ #ਪ੍ਰਮੁੱਖ ਖ਼ਬਰਾਂ

Office bearers of Punjab water resources management and development corporation removed

ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਅਹੁਦੇਦਾਰ ਲਾਹੇ
ਮੋਹਾਲੀ :
ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਵਿੱਚ ਨਿਯੁਕਤ ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਾਇਰੈਕਟਰਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਖਤਮ ਕਰ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ  ਚੇਅਰਮੈਨ ਸ੍ਰੀ ਹਰਵਿੰਦਰ ਸਿੰਘ ਖਨੌੜਾ, ਸੀਨੀਅਰ ਵਾਈਸ ਚੇਅਰਮੈਨ ਸ੍ਰੀ ਬਿਕਰਮਜੀਤ ਸਿੰਘ ਵੜੈਚ, ਵਾਈਸ ਚੇਅਰਮੈਨ ਸ੍ਰੀ ਸਵੇਰਾ ਸਿੰਘ ਹੁਣ ਸਾਬਕਾ ਹੋ ਗਏ ਹਨ।
ਇਨ੍ਹਾਂ ਦੇ ਨਾਲ ਨਾਲ ਛੇ ਡਾਇਰੈਕਟਰ  ਸ੍ਰੀ ਹਰਦੇਵ ਸਿੰਘ ਰੋਸ਼ਾ, ਸ੍ਰੀਮਤੀ ਗੀਤਾ ਸ਼ਰਮਾਂ, ਸ੍ਰੀ ਰੂਪ ਲਾਲ ਵੋਟਾਂ, ਸ੍ਰੀ ਗੁਰਬਾਜ ਸਿੰਘ, ਸ੍ਰੀ ਮਦਨ ਲਾਲ ਹਕਲਾ, ਸ੍ਰੀ ਸ਼ਿਵ ਰੰਜਨ ਸਿੰਘ ਰੋਮੀ ਦੀਆਂ ਸੇਵਾਵਾਂ ਵੀ ਸਮਾਪਤ ਕਰ ਦਿੱਤੀਆਂ ਗਈਆਂ ਹਨ। ਇਹ ਕਾਰਵਾਈ  ਮੁੱਖ ਮੰਤਰੀ, ਪੰਜਾਬ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਗਈ ਹੈ।