February 5, 2025
#ਪੰਜਾਬ

ਸੰਗਰੂਰ ਜ਼ਿਮਨੀ ਚੋਣ ਲਈ AAP ਦੀ ਰਣਨੀਤੀ : ਮੁੱਖ ਮੰਤਰੀ ਤੇ 2 ਮੰਤਰੀ ਸੰਭਾਲਣਗੇ ਮੋਰਚਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਰਣਨੀਤੀ ਤਿਆਰ ਕਰ ਲਈ ਹੈ। ਸੰਗਰੂਰ ਵਿੱਚ ਚੋਣਾਂ ਲਈ ਸੀਐਮ ਭਗਵੰਤ ਮਾਨ, ਮੰਤਰੀ ਹਰਪਾਲ ਚੀਮਾ ਅਤੇ ਗੁਰਮੀਤ ਸਿੰਘ ਮੀਤ ਮੇਅਰ ਅਤੇ ਵਿਧਾਇਕ ਦਾ ਮੋਰਚਾ ਸੰਭਾਲਣਗੇ। ਇਹ ਸੀਟ ਮੁੱਖ ਮੰਤਰੀ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ।

ਇਸ ਦੇ ਨਾਲ ਹੀ ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ‘ਆਪ’ ਉਮੀਦਵਾਰ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਪੰਜਾਬੀ ਕਾਮੇਡੀਅਨ ਕਰਮਜੀਤ ਅਨਮੋਲ ਅਤੇ ਸੀਐਮ ਮਾਨ ਦੇ ਕਰੀਬੀ ਇੱਕ ਪੁਲਿਸ ਅਧਿਕਾਰੀ ਦਾ ਨਾਮ ਵੀ ਚਰਚਾ ਵਿੱਚ ਹੈ। ਫਿਲਹਾਲ ‘ਆਪ’ ਨੇ ਇੱਥੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।

ਸੰਗਰੂਰ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਹਲਕੇ ਹਨ। ਜਿਸ ਵਿੱਚ ਸੀਐਮ ਮਾਨ ਧੂਰੀ ਤੋਂ ਵਿਧਾਇਕ ਬਣੇ ਹਨ। ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਚੀਮਾ ਦਿੜ੍ਹਬਾ ਅਤੇ ਮੀਤ ਹੇਅਰ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਹਨ। ਇਸ ਲਈ ਸੰਗਰੂਰ ਤੋਂ ਜਿੱਤਣ ਲਈ ਤਿੰਨੋਂ ਆਗੂ ਅਹਿਮ ਭੂਮਿਕਾ ਨਿਭਾਉਣਗੇ। ਹੋਰਨਾਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਵੀ ਲੋਕਾਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਹੈ।