January 15, 2025
#ਖੇਡਾਂ

ਚਾਈਨਾ ਓਪਨ ’ਚੋਂ ਬਾਹਰ ਹੋਈ ਸ਼ਾਰਾਪੋਵਾ

ਪੇਈਚਿੰਗ,
ਸਾਬਕਾ ਨੰਬਰ ੲਿੱਕ ਟੈਨਿਸ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਇੱਥੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇਡ਼ ਵਿੱਚ ਹਰਾ ਕੇ ਬਾਹਰ ਕਰ ਦਿੱਤਾ ਜਦਕਿ ਪੁਰਸ਼ ਸਿੰਗਲਜ਼ ਵਿੱਚ ਆਸਟਰੇਲੀਆ ਦੇ ਨਿਕ ਕਿਰਗਿਊਸ

ਨੇ ਪਹਿਲਾ ਪਡ਼ਾਅ ਕਰ ਲਿਆ ਹੈ।
ਹਾਲੇਪ ਨੇ ਵਿਸ਼ਵ ਵਿੱਚ 104ਵੀਂ ਰੈਂਕਿੰਗ ’ਤੇ ਖਿਸਕੀ ਸ਼ਾਰਾਪੋਵਾ ਨੂੰ ਲਗਾਤਾਰ ਸੈੱਟਾਂ ਵਿੱਚ 6-2, 6-2 ਨਾਲ ਮਾਤ ਦਿੱਤੀ।
ਅਪਰੈਲ ਵਿੱਚ 15 ਮਹੀਨਿਆਂ ਦੀ ਰੋਕ ਪੂਰੀ ਹੋਣ ਤੋਂ ਬਾਅਦ ਰੂਸੀ ਖਿਡਾਰਨ ਹਾਲੇ ਤੱਕ ਇੱਕ ਵੀ ਖ਼ਿਤਾਬ ਨਹੀਂ ਜਿੱਤ ਸਕੀ। 30 ਸਾਲਾ ਸ਼ਾਰਾਪੋਵਾ ਦੀ ਮੈਚ ਵਿੱਚ ਸ਼ੁਰੂਆਤ ਖ਼ਰਾਬ ਰਹੀ, ਜਿਸ ਦਾ ਲਾਹਾ ਲੈ ਕੇ ਹਾਲੇਪ ਨੇ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੂੰ

ਬਾਹਰ ਕਰ ਦਿੱਤਾ।
ਪੇਈਚਿੰਗ ਵਿੱਚ ਦੂਜਾ ਦਰਜਾ ਖਿਡਾਰਨ ਹਾਲੇਪ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਗਰਬਾਈਨ ਮੁਗੂਰੁਜ਼ਾ ਦੇ ਲਾਂਭੇ ਹੋਣ ਤੋਂ ਬਾਅਦ ਸਿਖਰਲੀ ਖਿਡਾਰਨ ਹੈ ਅਤੇ ਕੁਆਰਟਰ ਫਾਈਨਲ ਵਿੱਚ ਹੁਣ 11ਵਾਂ ਦਰਜਾ ਏ. ਰਦਵਾਂਸਕਾ ਅਤੇ ਡਾਰੀਆ ਕਸਤਾਨਿਕਾ ਵਿਚਾਲੇ ਹੋਣ

ਵਾਲੇ ਮੁਕਾਬਲੇ ਦੀ ਜੇਤੂੁ ਨਾਲ ਭਿਡ਼ੇਗੀ।
ਮਹਿਲਾ ਸਿੰਗਲਜ਼ ਦੇ ਦੂਜੇ ਗੇਡ਼ ਦੇ ਮੁਕਾਬਲੇ ਵਿੱਚ ਘਰੇਲੂ ਖਿਡਾਰਨ ਚੀਨ ਦੀ ਪੇਂਗ ਸ਼ੁਆਈ ਨੇ ਰੋਮਾਨੀਆ ਦੀ ਮੋਨਿਕਾ ਨਿਕੇਲੇਸਕਿਊ ਨੂੰ 6-3, 6-2 ਨਾਲ, ਨੌਵਾਂ ਦਰਜਾ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੇ ਸਾਮਸੰਥਾ ਸਤੋਮੁਰਾ ਨੂੰ 6-3, 7-5 ਅਤੇ ਕੈਰੋਲੀਨ

ਗਾਰਸੀਆ ਨੇ ਏਲਾਈਸ ਮਟਰੇਂਸ ਨੂੰ 7-6, 6-4 ਨਾਲ ਹਰਾ ਕੇ ਅਗਲੇ ਗੇਡ਼ ਵਿੱਚ ਥਾਂ ਬਣਾਈ।
ਉਧਰ ਪੁਰਸ਼ ਸਿੰਗਲਜ਼ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਕਾਇਲ ਅੈਡਮੰਡ ਨੂੰ 6-3, 7-6 ਨਾਲ, ਸੱਤਵਾਂ ਦਰਜਾ ਟੌਮਸ ਬਰਦਿਚ ਨੇ ਅਮਰੀਕਾ ਦੇ ਜੇਅਰਡ ਡੋਨਾਲਡਸਨ ਨੂੰ 6-3, 0-6, 6-2 ਨਾਲ, ਛੇਵਾਂ ਦਰਜਾ ਜੌਨ ਇਸਨਰ ਨੇ ਮਾਲੇਕ ਜਜੀਰੀ

ਨੂੰ 6-2, 6-3 ਨਾਲ, ਤੀਜਾ ਦਰਜਾ ਗਿਰਗੋਰ ਦਿਮਿਤ੍ਰੋਵ ਨੇ ਦਾਕਿਰ ਜੁਮੁਰ ਨੂੰ 6-1, 3-6, 6-3 ਨਾਲ ਤੇ ਅੱਠਵਾਂ ਦਰਜਾ ਨਿਕ ਕਿਰਗਿਓਸ ਨੇ ਨਿਕੋਲਾਜ਼ ਬਾਸਿਲਾਸ਼ਿਵਿਲ ਨੂੰ 6-1, 6-2 ਨਾਲ ਮਾਤ ਦੇ ਕੇ ਦੂਜੇ ਗੇਡ਼ ਵਿੱਚ ਥਾਂ ਬਣਾਈ।