January 18, 2025
#ਖੇਡਾਂ

ਟੀ-10 ਖੇਡਣਗੇ ਸਹਿਵਾਗ ਤੇ ਅਫਰੀਦੀ

ਦੁਬਈ,
ਤੇਜ਼-ਤਰਾਰ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ, ਪਾਕਿਸਤਾਨ ਦੇ ਸਟਾਰ ਹਰਫਨਮੌਲਾ ਸ਼ਾਹਿਦ ਅਫਰੀਦੀ ਅਤੇ ਸ੍ਰੀਲੰਕਾ ਦੇ ਕੁਮਾਰ ਸੰਗਕਾਰਾ ਭਾਵੇਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਚੁੱਕੇ ਹਨ ਪਰ ਯੂਏਈ ਵਿੱਚ ਸ਼ੁਰੂ ਹੋਣ ਜਾ ਰਹੀ ਟੀ-10 ਲੀਗ ਵਿੱਚ ਦਰਸ਼ਕਾਂ

ਨੂੰ ਇੱਕ ਵਾਰ ਫੇਰ ਇਨ੍ਹਾਂ ਦਾ ਜਲਵਾ ਦੇਖਣ ਨੂੰ ਮਿਲੇਗਾ।
ਸਾਬਕਾ ਭਾਰਤੀ ਕ੍ਰਿਕਟਰ ਸਹਿਵਾਗ ਇਸ ਸਾਲ ਦਸੰਬਰ ਵਿੱਚ ਸ਼ੁਰੂ ਹੋਣ ਵਾਲੀ ਟੀ-10 ਕ੍ਰਿਕਟ ਲੀਗ ਲਈ ਖੇਡੇਗਾ। ਉਸ ਤੋਂ ਇਲਾਵਾ ਅਫਰੀਦੀ, ਸੰਗਾਕਾਰਾ ਅਤੇ ਇੰਗਲੈਂਡ ਦੇ ਇਓਨ ਮੋਰਗਨ ਵੀ ਇਸ ਲੀਗ ਦਾ ਹਿੱਸਾ ਹੋਵੇਗਾ। ਇਸ ਲੀਗ ਵਿੱਚ 10-10 ਓਵਰਾਂ

ਦੇ ਮੈਚ ਖੇਡੇ ਜਾਣਗੇ ਤੇ ਦੋਵੇਂ ਟੀਮਾਂ 45-45 ਮਿੰਟ ਖੇਡਣਗੀਆਂ।