ਸੀਨੀਅਰ ਸਿਟੀਜਨਸ ਨੇ ਫੇਜ਼-9 ਦੇ ਨੇਚਰ ਪਾਰਕ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ
ਐਸ ਏ ਐਸ ਨਗਰ : ਸੀਨੀਅਰ ਸਿਟੀਜਨਸ ਨੇ ਫੇਜ਼-9 ਦੇ ਨੇਚਰ ਪਾਰਕ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸਿਟੀਜਨ ਕਰਨਲ ਟੀ ਬੀ ਐਸ ਬੇਦੀ ਨੇ ਦੱਸਿਆ ਕਿ ਇਸ ਪਾਰਕ ਵਿੱਚ ਇੱਕ ਵੀ ਕੂੜੇਦਾਨ ਦਾ ਡਿੱਬਾ ਨਹੀਂ ਸੀ| ਜਿਸ ਕਰਕੇ ਲੋਕ ਪਲਾਸਟਿਕ ਦੇ ਲਿਫਾਫੇ ਅਤੇ ਇਸਤੇਮਾਲ ਨਾ ਕਰਨ ਵਾਲਾ ਹੋਰ ਸਾਮਾਨ ਪਾਰਕ ਵਿੱਚ ਹੀ ਸੁੱਟ ਜਾਂਦੇ ਹਨ| ਜਿਸ ਦੇ ਨਾਲ ਪਾਰਕ ਦੀ ਹਾਲਤ ਬਹੁਤ ਖਰਾਬ ਲੱਗਦੀ ਸੀ|
ਪਾਰਕ ਵਿਚ ਸੈਰ ਕਰਨ ਆਉਣ ਵਾਲੇ ਸੀਨੀਅਰ ਸਿਟੀਜਨਸ ਇਸ ਗੰਦਗੀ ਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਪਾਰਕ ਦੇ ਇੱਕ ਕੋਨੇ ਵਿੱਚ ਰੱਖ ਦਿੰਦੇ ਸਨ|
ਸੀਨੀਅਰ ਸਿਟੀਜਨਜ ਵਲੋਂ ਡਿਪਲਾਸਟ ਕੰਪਨੀ ਮੁਹਾਲੀ ਅਤੇ ਯੂਨੀਅਨ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਇਸ ਪਾਰਕ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ| ਉਹਨਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ ਕੂੜੇਦਾਨ ਵਿਚ ਹੀ ਪਾਉਣ| ਉਹਨਾਂ ਨੇ ਨਗਰ-ਨਿਗਮ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਪਾਰਕ ਵਿਚ ਵੱਧ ਤੋਂ ਵੱਧ ਕੂੜੇਦਾਨ ਦੇ ਡਿੱਬੇ ਅਤੇ ਬੈਂਚਾਂ ਦੀ ਵਿਵਸਥਾ ਕਰਨ|