ਮੋਹਯਾਲ ਸਭਾ ਨੇ ਮਨਾਇਆ ਵਨ ਮਹਾਂ ਉਤਸਵ, ਸਾਬਕਾ ਰਾਜਪਾਲ ਛਿੱਬੜ ਨੇ ਲਗਾਏ ਬੂਟੇ
ਨਸ਼ਾ ਵਿਰੋਧੀ ਮੁਹਿੰਮ ਚਲਾਵੇਗੀ ਮੋਹਯਾਲ ਸਭਾ : ਵੀ.ਕੇ. ਵੈਦ
ਐਸ.ਏ.ਐਸ. ਨਗਰ, 15 ਜੁਲਾਈ : ਮੋਹਯਾਲ ਸਭਾ ਮੋਹਾਲੀ ਵਲੋਂ ਵਨ ਮਹਾਂ ਉਤਸਵ ਮਨਾਇਆ ਗਿਆ| ਸਾ ਦੇ ਪ੍ਰਧਾਨ ਵੀ.ਕੇ. ਵੈਦ ਦੀ ਅਗਵਾਈ ਹੇਠ ਮਨਾਏ ਗਏ ਉਤਸਵ ਦੌਰਾਨ ਮਾਜਰਾ ( ਮੁੱਲਾਂਪੁਰ ) ਸਥਿਤ ਪੀ ਐਸ ਪੀ ਸੀ ਐਲ ਦੇ 220 ਕੇ.ਵੀ. ਸਬ ਸਟੇਸ਼ਨ ਅਤੇ ਫੇਜ਼ 3ਬੀ2 ਦੇ ਪਾਰਕ ਵਿੱਚ 450 ਦੇ ਕਰੀਬ ਬੂਟੇ ਲਗਾਏ ਗਏ| ਸਮਾਗਮ ਵਿੱਚ ਪੰਜਾਬ ਦੇ ਸਾਬਕਾ ਰਾਜਪਾਲ ਲੈਫ. ਜਨਰਲ ਬੀ.ਕੇ.ਐਨ. ਛਿੱਬੜ ਰਿਟਾ. ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਸਭਾ ਦੇ ਮੈਬਰਾਂ ਨਾਲ ਮਿਲ ਕੇ ਬੂਟੇ ਲਗਾਏ| ਨਾਲ ਹੀ ਸਾਰਿਆਂ ਨੇ ਬੂਟਿਆਂ ਦੀ ਪੂਰੀ ਸੰਭਾਲ ਕਰਨ ਦਾ ਵੀ ਪ੍ਰਣ ਲਿਆ| ਸਾਬਕਾ ਰਾਜਪਾਲ ਛਿੱਬੜ ਨੇ ਸਭਾ ਦੁਆਰਾ ਕੀਤੇ ਗਏ ਇਸ ਕਾਰਜ ਦੀ ਪ੍ਰਸ਼ੰਸਾ ਕਰਦੇ ਹੋਏ ਸਭਾ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਤਾ| ਉਨ੍ਹਾਂ ਨੇ ਸਭਾ ਨੂੰ ਅਪੀਲ ਕੀਤੀ ਕਿ ਇਸ ਤੋਂ ਇਲਾਵਾ ਕੁੱਝ ਅਜਿਹੇ ਸਥਾਨਾਂ ਉੱਤੇ ਵੀ ਬੂਟੇ ਲਗਾਏ ਜਾਣ ਜਿਥੇ ਇਸਦੀ ਲੋੜ ਹੈ ਤਾਂ ਵਾਤਾਵਰਨ ਨੂੰ ਬਚਾਇਆ ਜਾ ਸਕੇ|
ਸਭਾ ਦੇ ਪ੍ਰਧਾਨ ਵੀ.ਕੇ. ਵੈਦ ਨੇ ਦੱਸਿਆ ਕਿ ਸਭਾ ਵਲੋਂ ਆਉਣ ਵਾਲੇ ਦਿਨਾਂ ਵਿੱਚ ਮਿਸ਼ਨ ਤੰਦਰੂਸਤ ਪੰਜਾਬ ਮੁਹਿੰਮ ਦੇ ਤਹਿਤ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਸਕੂਲਾਂ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ| ਇਸ ਉਪਰੰਤ ਪਿੰਡਾਂ ਵਿੱਚ ਜਾ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ| ਵੈਦ ਨੇ ਦੱਸਿਆ ਕਿ ਮੋਹਯਾਲ ਬਰਾਦਰੀ ਵਲੋਂ ਸਬੰਧਤ ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਲਈ ਮਦਦ ਦਿਤੀ ਜਾਵੇਗੀ ਅਤੇ ਗਰੀਬ ਪਰੀਵਾਰਾਂ ਨੂੰ ਮਾਸਿਕ ਭੱਤਾ ਵੀ ਦਿਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਮੋਹਾਲੀ ਦੇ ਦੋ ਪਰਿਵਾਰਾਂ ਨੂੰ ਇਹ ਮਦਦ ਦਿਤੀ ਜਾ ਰਹੀ ਹੈ| ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਮੋਹਯਾਲ ਬਰਾਦਰੀ ਦਾ ਜਰੂਰਤਮੰਦ ਪਰਿਵਾਰ ਸਭਾ ਨਾਲ ਸੰਪਰਕ ਕਰ ਸਕਦਾ ਹੈ|
ਇਸ ਮੌਕੇ ਐਕਸੀਅਨ ਮਨੀਸ਼ ਦੱਤਾ ਦੇ ਸਹਿਯੋਗ ਨਾਲ ਮਨਾਏ ਵਨ ਮਹੋਤਸਵ ਵਿਚ ਇੰਜੀਨੀਅਰ ਮਦਨ ਸਿੰਘ, ਇੰਜੀਨੀਅਰ ਗੁਰਨਾਮ ਸਿੰਘ, ਸਬ ਸਟੇਸ਼ਨ ਇੰਜੀਨੀਅਰ ਓਸ਼ੋ ਕਤਿਆਲ, ਮਾਨਿਕਾ ਛਿੱਬੜ, ਸ਼ਸ਼ੀ ਮਹਿਤਾ, ਸੁਭਾਸ਼ ਛਿੱਬੜ ਜਨ. ਸਕੱਤਰ ਪੰਚਕੂਲਾ ਸਭਾ, ਸੀਨੀਅਰ ਮੀਤ ਪ੍ਰਧਾਨ ਜੀ.ਕੇ. ਵੈਦ ਅਤੇ ਐਸ.ਕੇ. ਬਖਸ਼ੀ, ਜਨ. ਸਕੱਤਰ ਸੰਦੀਪ ਵੈਦ, ਇਸਤਰੀ ਵਿੰਗ ਦੀ ਜਨਂ ਸਕੱਤਰ ਪਰਮਜੀਤ ਕੌਰ, ਜੁਆਇੰਟ ਸਕੱਤਰ ਮੂਲ ਰਾਜਬਾਲੀ ਅਤੇ ਉਸ਼ਾ, ਜੁਆਇੰਟ ਸਕੱਤਰ ਖਜਾਨਚੀ ਸੀ.ਕੇ. ਵੈਦ, ਕੈਸ਼ੀਅਰ ਜਸਬੀਰ ਸਿੰਘ ਬਿਮਵਾਲ, ਪੀ.ਆਰ.ਓ ਅਜੇ ਵੈਦ, ਰਾਜ ਵੈਦ, ਪ੍ਰਿਆ ਰੰਜਨ ਵੈਦ, ਵਰੂਨ ਵੈਦ, ਅੰਸ਼ੂ ਰਾਣਾ ਵੈਦ, ਜੋਤੀ ਵੈਦ, ਆਰੂਸ਼ ਵੈਦ, ਹਰਸ਼ ਵੈਦ, ਯਸ਼ਿਕਾ ਵੈਦ, ਰਾਜੀਵ ਦੱਤਾ, ਵਿਸ਼ਾਲ ਸ਼ਰਮਾ, ਮਨੀਸ਼ ਦੱਤਾ (ਸਵਰਾਜ ਮਾਜਦਾ) ਅਤੇ ਧਰੁਵ ਵੈਦ ਵੀ ਮੌਜੂਦ ਸਨ |