ਜਵੈਲਰਸ ਐਸੋਸੀਏਸ਼ਨ ਦੇ ਮੁੜ ਸਰਵਸੰਮਤੀ ਨਾਲ ਪ੍ਰਧਾਨ ਬਣੇ ਸਰਬਜੀਤ ਸਿੰਘ ਪਾਰਸ
ਸੰਸਥਾ ਅਤੇ ਮੈਂਬਰਾਂ ਦੇ ਹਿਤਾਂ ਦੀ ਪੂਰਤੀ ਲਈ ਤਨਦੇਹੀ ਨਾਲ ਉਪਰਾਲੇ ਕਰਦਾ ਰਹਾਂਗਾ : ਪਾਰਸ
ਐਸ.ਏ.ਐਸ. ਨਗਰ, 15 ਜੁਲਾਈ : ਮੋਹਾਲੀ ਦੇ ਫੇਜ਼-7 ਵਿਚ ਸਥਿਤ ਪਾਰਸ ਜਵੈਲਰਸ ਦੇ ਮਾਲਿਕ ਸਰਬਜੀਤ ਸਿੰਘ ਪਾਰਸ ਮੁੜ ਸਰਵਸੰਮਤੀ ਨਾਲ ਜਵੈਲਰਸ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਚੁਣੇ ਗਏ| ਉਹ ਪਿਛਲੇ ਅੱਠ ਸਾਲਾਂ ਤੋਂ ਸੰਸਥਾ ਦੇ ਪ੍ਰਧਾਨ ਚਲੇ ਆ ਰਹੇ ਹਨ ਅਤੇ ਉਨ੍ਹਾਂ ਵਲੋਂ ਸੰਸਥਾ ਦੇ ਮੈਂਬਰਾਂ ਦੇ ਹਿਤਾਂ ਲਈ ਕੀਤੇ ਗਏ ਅਣਥਕ ਯਤਨਾਂ ਕਾਰਨ ਉਨ੍ਹਾਂ ਨੂੰ ਮੁੜ ਸਰਵਸੰਮਤੀ ਨਾਲ ਪ੍ਰਧਾਨ ਚੁਣਨ ਦੇ ਨਾਲ ਨਾਲ ਬਾਕੀ ਅਹੁਦੇਦਾਰ ਚੁਣਨ ਦਾ ਅਧਿਕਾਰ ਵੀ ਦਿਤਾ ਗਿਆ|
ਇਸ ਮੌਕੇ ਪ੍ਰਧਾਨ ਪਾਰਸ ਨੇ ਆਪਣੀ ਕਾਰਜਕਾਰਨੀ ਦਾ ਐੈਲਾਨ ਕੀਤਾ| ਇਸ ਦੌਰਾਨ ਚੇਅਰਮੈਨ ਪਰਮਜੀਤ ਸਿੰਘ ਜੌੜਾ, ਪੈਟਰਨ ਰਾਕੇਸ਼ ਤਲਵਾੜ, ਜਨ. ਸਕੱਤਰ ਰਾਜੀਵ ਕੁਮਾਰ, ਕੈਸ਼ੀਅਰ ਨਿਰਮਲ ਸਿੰਘ ਜੌੜਾ, ਸੀ. ਮੀਤ ਪ੍ਰਧਾਨ ਜਨਕ ਰਾਜ ਅਤੇ ਭੁਪਿੰਦਰ ਸਿੰਘ, ਮੀਤ ਪ੍ਰਧਾਨ ਰਾਣਾ ਦਵਿੰਦਰ ਅਤੇ ਸਿਮਰਨ, ਸੋਨੀ ਅਤੇ ਸਤਨਾਮ, ਜਥੇਬੰਦਕ ਸਕੱਤਰ ਰਸ਼ਪਾਲ ਸਿੰਘ ਅਤੇ ਬਲਵਿੰਦਰ ਸਿੰਘ, ਜਾਇੰਟ ਸਕੱਤਰ ਆਸ਼ੀਸ਼ ਕੁਮਾਰ ਚੁਣੇ ਗਏ|
ਇਸ ਮੌਕੇ ਬੋਲਦਿਆਂ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਉਨ੍ਹਾਂ ਨੂੰ ਮੁੜ ਪ੍ਰਧਾਨਗੀ ਦੀ ਜਿੰਮੇਵਾਰੀ ਦੇ ਕੇ ਬਹੁਤ ਵੱਡਾ ਮਾਣ ਦਿਤਾ ਹੈ ਅਤੇ ਉਹ ਆਪਣੀ ਜਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ| ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਜਵੈਲਰਾਂ ਦੇ ਹਿਤਾਂ ਲਈ ਕੇਂਦਰ ਸਰਕਾਰ ਤਕ ਨਾਲ ਲੜਾਈ ਲੜ ਚੁੱਕੇ ਹਨ ਅਤੇ ਅੱਗੇ ਵੀ ਸੰਸਥਾ ਅਤੇ ਮੈਂਬਰਾਂ ਦੇ ਹਿਤਾਂ ਦੀ ਪੂਰਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ|