Jap Study Abroad will help addicts in treatment who want to leave drugs : Walia
ਨਸ਼ਾ ਛੱਡਣ ਦੇ ਚਾਹਵਾਨਾਂ ਦਾ ਮੁਫਤ ਇਲਾਜ ਕਰਵਾਏਗਾ ਜਪ ਸਟਡੀ ਅਬਰਾਡ : ਵਾਲੀਆ
ਐਸ.ਏ.ਐਸ. ਨਗਰ : ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨ, ਜੋ ਦਿਲੋਂ ਨਸ਼ੇ ਦਾ ਤਿਆਗ ਕਰਕੇ ਖੁਸ਼ਹਾਲ ਜਿੰਦਗੀ ਵਤੀਤ ਕਰਨਾ ਚਾਹੁੰਦੇ ਹਨ, ਦਾ ਇਲਾਜ ਜਪ ਸਟਡੀ ਅਬਰਾਡ ਕੰਸਲਟੈਂਟਸ ਓ.ਬੀ.ਸੀ. ਪ੍ਰਾ. ਲਿਮ. ਕੰਪਨੀ ਦੇ ਪ੍ਰਬੰਧਕ ਗੁਰਮੁਖ ਸਿੰਘ ਵਾਲੀਆ ਕਰਵਾਉਣਗੇ ਅਤੇ ਇਸ ਉਤੇ ਆਉਣ ਵਾਲਾ ਖਰਚਾ ਵੀ ਕੰਪਨੀ ਵਲੋਂ ਹੀ ਦਿਤਾ ਜਾਵੇਗਾ|
ਇਹ ਐਲਾਨ ਕਰਦਿਆਂ ਗੁਰਮੁਖ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਬਹੁਤ ਵੱਡੇ ਪੱਧਰ ੋਤੇ ਫੈਲ ਗਏ ਹਨ ਅਤੇ ਖਾਸ ਤੌਰ ੋਤੇ ਕੈਮੀਕਲ ਨਸ਼ਿਆਂ ਦੀ ਓਵਰਡੋਜ਼ ਕਾਰਨ ਪਿਛਲੇ ਦਿਨੀਂ ਕਈ ਨੌਜਵਾਨ ਮੌਤ ਦਾ ਸ਼ਿਕਾਰ ਵੀ ਹੋਏ ਹਨ| ਉਨ੍ਹਾਂ ਕਿਹਾ ਕਿ ਕਈ ਹਲਾਤਾਂ ਵਿਚ ਫਸ ਕੇ ਨੌਜਵਾਨ ਨਸ਼ਿਆਂ ਦੇ ਗੁਲਾਮ ਬਣ ਜਾਂਦੇ ਹਨ ਪਰ ਇਨ੍ਹਾਂ ਵਿਚੋਂ ਕਈ ਨੌਜਵਾਨ ਆਪਣੀ ਆਤਮਿਕ ਸ਼ਕਤੀ ਦੇ ਦਮ ੋਤੇ ਨਸ਼ਿਆਂ ਨੂੰ ਛੱਡਣ ਦਾ ਯਤਨ ਤਾਂ ਕਰਦੇ ਹਨ ਪਰ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਅੱਗੇ ਨਹੀਂ ਆਉਂਦਾ ਅਤੇ ਉਹ ਮੁੜ ਨਸ਼ਿਆਂ ਵਿਚ ਫਸ ਜਾਂਦੇ ਹਨ|
ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਜੋ ਨਸ਼ੇ ਨੂੰ ਦਿਲੋਂ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦੇ ਫੋਨ ਨੰਬਰ 9814464949 ਉਤੇ ਸੰਪਰਕ ਕਰ ਸਕਦੇ ਹਨ| ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਦਾ ਪੂਰਾ ਇਲਾਜ ਕੰਪਨੀ ਵਲੋਂ ਕਰਵਾਇਆ ਜਾਵੇਗਾ ਅਤੇ ਇਸ ਇਲਾਜ ਦੇ ਪੈਸੇ ਕੰਪਨੀ ਵਲੋਂ ਹੀ ਦਿਤੇ ਜਾਣਗੇ| ਉਨ੍ਹਾਂ ਮੁੜ ਦੁਹਰਾਇਆ ਕਿ ਕੰਪਨੀ ਸਿਰਫ ਉਨ੍ਹਾਂ ਨੌਜਵਾਨਾਂ ਦਾ ਹੀ ਇਲਾਜ ਕਰਵਾਏਗੀ ਜੋ ਦਿਲੋਂ ਨਸ਼ਾ ਛੱਡਣਾ ਚਾਹੁੰਦੇ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਪਾਈ ਹੈ ਜਿਸ ਤੋਂ ਬਾਅਦ ਉਨ੍ਹਾਂ ਕੋਲ ਅਜਿਹੇ ਮਾਪਿਆਂ ਦੇ ਫੋਨ ਵੀ ਆ ਰਹੇ ਹਨ ਜੋ ਆਪਣੇ ਬੱਚਿਆਂ ਦਾ ਨਸ਼ਾ ਛੁਡਾਉਣ ਵਿਚ ਮਦਦ ਲਈ ਕਹਿੰਦੇ ਹਨ| ਉਨ੍ਹਾਂ ਕਿਹਾ ਕਿ ਜਦੋਂ ਤਕ ਨੌਜਵਾਨ ਖੁਦ ਨਸ਼ਾ ਛੱਡਣ ਲਈ ਤਿਆਰ ਨਹੀਂ ਹੋਵੇਗਾ, ਉਹ ਕਿਸੇ ਵੀ ਹਾਲਤ ਵਿਚ ਨਸ਼ਾ ਨਹੀਂ ਛੱਡੇਗਾ ਇਸ ਲਈ ਮਾਪੇ ਪਹਿਲਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਉਨ੍ਹਾਂ ਨੂੰ ਮਾਨਸਿਕ ਤੌਰ ੋਤੇ ਤਿਆਰ ਕਰਨ| ਉਨ੍ਹਾਂ ਕਿਹਾ ਕਿ ਕੰਪਨੀ ਹਰ ਤਰ੍ਹਾਂ ਨਾਲ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਦੀ ਮਦਦ ਲਈ ਤਿਆਰ ਹੈ|