February 12, 2025
#ਦੇਸ਼ ਦੁਨੀਆਂ

NSW ਦੀ ਮੁੱਖ ਮੰਤਰੀ ਜਾਵੇਗੀ ਯੂ. ਕੇ. ਅਤੇ ਜਰਮਨੀ ਦੇ ਦੌਰੇ ਤੇ

ਨਿਊ ਸਾਊਥ ਵੇਲਜ਼ – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਮੁੱਖ ਮੰਤਰੀ ਜਰਮਨੀ ਅਤੇ ਯੂ. ਕੇ. ਦੇ ਦੌਰੇ ‘ਤੇ ਜਾ ਰਹੀ ਹੈ। ਦੋ ਦਹਾਕਿਆਂ ਮਗਰੋਂ ਪਹਿਲੀ ਵਾਰ ਨਿਊ ਸਾਊਥ ਵੇਲਜ਼ ਦੇ ਕਿਸੇ ਮੁੱਖ ਮੰਤਰੀ ਵਲੋਂ ਜਰਮਨੀ ਦੀ ਯਾਤਰਾ ਕੀਤੀ ਜਾਵੇਗੀ। ਮੁੱਖ ਮੰਤਰੀ ਗਲੇਡਜ਼ ਬੇਰੇਜਿਕਲੀਅਨ ਅਗਸਤ ‘ਚ ਕੌਮਾਂਤਰੀ ਇੰਵੈਸਟਮੈਂਟ ਪਲਾਨ ਅਤੇ ਨਿਊ ਸਾਊਥ ਵੇਲਜ਼ ਲਈ ਨਵੀਂਆਂ ਨੌਕਰੀਆਂ ਪੈਦਾ ਕਰਨ ਲਈ ਇਨ੍ਹਾਂ ਦੇਸ਼ਾਂ ਦਾ ਦੌਰਾ ਕਰਨ ਜਾ ਰਹੀ ਹੈ। ਉਨ੍ਹਾਂ ਦਾ ਵੱਡਾ ਮਿਸ਼ਨ ਪੱਛਮੀ ਸਿਡਨੀ ਹਵਾਈ ਅੱਡੇ ਨੇੜੇ ਬਣਨ ਵਾਲੇ ਏਅਰੋਟਰੋਪੋਲਿਸ ‘ਚ ਨਿਵੇਸ਼ ਕਰਨ ਲਈ ਇਨ੍ਹਾਂ ਦੇਸ਼ਾਂ ਨਾਲ ਗੱਲਬਾਤ ਕਰਨਾ ਹੈ। ਉਨ੍ਹਾਂ ਇਕ ਬਿਆਨ ‘ਚ ਕਿਹਾ,”ਯੂ.ਕੇ. ਬ੍ਰੈਗਜ਼ਿਟ ਯੋਜਨਾ ਦੌਰਾਨ ਨਿਊ ਸਾਊਥ ਵੇਲਜ਼ ‘ਚ ਨਿਵੇਸ਼ ਦੇ ਮੌਕੇ ਵਧ ਸਕਦੇ ਹਨ।”ਪਿਛਲੇ 14 ਸਾਲਾਂ ‘ਚ ਪਹਿਲੀ ਵਾਰ ਨਿਊ ਸਾਊਥ ਵੇਲਜ਼ ਦੇ ਮੁੱਖ ਮੰਤਰੀ ਵਲੋਂ ਯੂ.ਕੇ. ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਨਾਲ-ਨਾਲ ਰੋਜ਼ਗਾਰ ਮੰਤਰੀ, ਨਿਵੇਸ਼ ਅਤੇ ਟੂਰਿਜ਼ਮ ਸਬੰਧਤ ਮੁਖੀ ਵੀ ਇਸ ਦੌਰੇ ਲਈ ਕਾਫੀ ਉਤਸ਼ਾਹਿਤ ਹਨ।