ਸੁਸਾਸ਼ਨ ਦੇਣਾ ਰਾਜ ਸਰਕਾਰ ਦੀ ਪ੍ਰਾਥਮਿਕਤਾ ਦਾ ਵਿਸ਼ੇ ਰਿਹਾ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੁਸਾਸ਼ਨ ਦੇਣਾ ਰਾਜ ਸਰਕਾਰ ਦੀ ਪ੍ਰਾਥਮਿਕਤਾ ਦਾ ਵਿਸ਼ੇ ਰਿਹਾ ਹੈ| ਇਸ ਉਦੇਸ਼ ਨੂੰ ਲੈ ਕੇ ਸਰਕਾਰ ਵੱਲੋਂ ਨਵੀਂ ਵਿਵਸਥਾ ਬਣਾਈ ਗਈ ਅਤੇ ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਸਾਸ਼ਨ ਸੂਬਾ ਵਾਸੀਆਂ ਨੂੰ ਦਿੱਤਾ ਹੈ| ਮੁੱਖ ਮੰਤਰੀ ਨੇ ਇਹ ਗੱਲ ਚੀਫ਼ ਮਨਿਸਟਰਿੰਗ ਗੁੱਡ ਗਵਰਨੈਂਸ ਐਸੋਸਿਏਸ਼ਨ ਪ੍ਰੋਗ੍ਰਾਮ ਦੇ ਚੌਥੇ ਬੈਚ ਨੂੰ ਸੰਬੋਧਿਤ ਕਰਦੇ ਹੋਏ ਕਹੀ| ਪ੍ਰੋਗ੍ਰਾਮ ਵਿਚ ਸਾਰੇ ਸੀ.ਐਮ.ਜੀ.ਜੀ.ਏ.ਨੇ ਟ੍ਰੇਨਿੰਗ ਦੌਰਾਨ ਹੋਏ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਪਣੀ ਟੀਮ ਵਿਚ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਨ ਅਤੇ ਕੁਸ਼ਲ ਮਾਰਗਦਰਸ਼ਨ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ|ਮੁੱਖ ਮੰਤਰੀ ਨੇ ਸੀ.ਐਮ.ਜੀ.ਜੀ.ਏ. ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਨਤਾ ਦੀ ਸਮੱਸਿਆਵਾਂ ਨੂੰ ਦੂਰ ਕਰਨਾ ਸਾਡੀ ਪ੍ਰਾਥਮਿਕਤਾ ਵਿੱਚੋਂ ਇਕ ਹੈ| ਇਸ ਦੇ ਨਾਲ ਹੀ ਅਸੀਂ ਗਵਰਨੈਂਸ ਨੂੰ ਕਿਸਾ ਤਰਾ ਨਾਲ ਬਿਹਤਰ ਕਰ ਸਕਦੇ ਹੈ, ਇਸ ਦਿਸ਼ਾ ਵਿਚ ਹਮੇਸ਼ਾ ਯਤਨਸ਼ੀਲ ਰਹਿੰਦੇ ਹਾਂ| ਉਨਾਂ ਨੇ ਕਿਹਾ ਕਿ ਸਿਸਟਮ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਵੀ ਕੰਮ ਕਰਨਾ ਆਪ ਸੱਭਦੀ ਜਿਮੇਵਾਰੀ ਹੈ| ਸਰਕਾਰੀ ਯੋਜਨਾਗਾਂ ਦੇ ਨਾਲ ਆਮ ਜਨਤਾ ਨੂੰ ਜੋੜਨਾ, ਇਹ ਸੱਭ ਤੋਂ ਮਹਤੱਵਪੂਰਣ ਕੰਮ ਹੈ ਅਤੇ ਇਹ ਤਾਂਹੀ ਸੰਭਵ ਹੈ ਜਦੋਂ ਹਰ ਜਨ ਦੇ ਮਨ ਵਿਚ ਇਹ ਭਾਵ ਆਵੇ ਕਿ ਇਹ ਸੂਬਾ ਅਤੇ ਦੇਸ਼ ਮੇਰਾ ਹੈ| ਉਨਾਂ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਦਾ ਧਿਆਨ ਸਿਰਫ ਰੋਟੀ, ਕਪੜਾ ਅਤੇ ਮਕਾਨ ਤਕ ਹੀ ਸੀਮਿਤ ਹੁੰਦਾ ਸੀ ਪਰ ਅਸੀਂ ਇੰਨਾਂ ਮੁੱਢਲੀਆਂ ਸਹੂਲਤਾਂ ਦੇ ਨਾਲ-ਨਾਲ ਸਮਾਜ ਬਦਲਾਅ ਦੇ ਕੰਮ ਵੀ ਕੀਤੇ| ਉਨਾਂ ਨੇ ਕਿਹਾ ਕਿ ਅੰਤੋਂਦੇਯ ਸਰਲ, ਸਮਰੱਥ ਹਰਿਆਣਾ, ਸੀ.ਐਮ. ਵਿੰਡੋ, ਹਰਪੱਥ, ਐਸ.ਐਮ.ਜੀ.ਟੀ., ਸਵੱਛਤਾ ਐਪ, ਬੇਟੀ ਬਚਾਓ-ਬੇਟੀ ਪੜਾਓ ਆਦਿ ਕਈ ਅਜਿਹੇ ਸਮਾਜਿਕ ਵਿਵਸਥਾ ਬਦਲਾਅ ਦੇ ਕੰਮ ਕੀਤੇ ਹਨ| ਮੁੱਖ ਮੰਤਰੀ ਨੇ ਸਹਿਯੋਗੀਆਂ ਨਾਲ ਆਪਣੇ ਜੀਵਨ ਦੇ ਤਜਰਬੇ ਵੀ ਸਾਂਝੇ ਕੀਤੇ| ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੌਜੁਆਨਾਂ ਨੂੰ ਨਾਲ ਜੋੜ ਕੇ ਅੱਗੇ ਵੱਧ ਰਹੀ ਹੈ| ਇਸ ਲਈ ਹਰ ਯੁਵਾ ਨੂੰ ਰੁਜਗਾਰ ਮਹੁਈਆ ਹੋਵੇ ਇਹੀ ਸਰਕਾਰ ਦੀ ਪ੍ਰਾਥਮਿਕਤਾ ਹੈ| ਇਸ ਦੇ ਲਈ ਸਿਖਿਆ ਦੇ ਪੱਧਰ ਵਿਚ ਕਈ ਸੁਧਾਰ ਕੀਤੇ ਗਏ ਹਨ ਅਤੇ ਸਿਖਿਆ ਦੇ ਨਾਲ-ਨਾਲ ਨੌਜੁਆਨਾ ਨੂੰ ਰੁਜਗਾਰ ਯੋਗ ਬਨਾਉਣ ਲਈ ਦੇਸ਼ ਵਿਚ ਸੱਭ ਤੋਂ ਪਹਿਲੀ ਕੌਸ਼ਲ ਵਿਕਾਸ ਯੂਨੀਵਰਸਿਟੀ ਹਰਿਆਣਾ ਦੇ ਪਲਵਲ ਵਿਚ ਬਣਾਈ ਹੈ| ਉਨਾਂ ਨੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਕੀ ਆਨਲਾਇਨ ਤਬਾਦਲਾ ਨੀਤੀ ਬਣਾਈ ਜਿਸ ਦਾ ਅੱਜ 12 ਰਾਜ ਅਨੁਸਰਣ ਕਰ ਰਹੇ ਹਨ ਜੋ ਸਰਕਾਰ ਦੀ ਸੱਭ ਤੋਂ ਵੱਡੀ ਉਪਲੱਬਧੀ ਹੈ|ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਪ੍ਰੋਗ੍ਰਾਮ ਦੇ ਪਰਿਯੋਜਨਾ ਨਿਦੇਸ਼ਕ ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ ਸਾਲ 2019-20 ਵਿਚ ਕੰਮ ਕਰਨ ਲਈ ਸੀ.ਐਮ.ਜੀ.ਏ. ਦੇ ਨਵੇਂ ਬੈਚ ਦਾ ਚੋਣ ਕਰਨ ਦੇ ਬਾਅਦ ਪ੍ਰੋਗ੍ਰਾਮ ਦੀ ਨਾਲੇਜ ਪਾਰਟਨਰ ਅਸ਼ੋਕ ਯੂਨੀਵਰਸਿਟੀ ਦੇ ਨਾਲ ਮਿਲ ਕੇ ਨਵੇਂ ਬੈਚ ਦੀ ਟ੍ਰੇਨਿੰਗ ਹੋ ਚੁੱਕੀ ਹੈ ਅਤੇ ਜਿਲੇ ਅਲਾਟ ਕਰ ਦਿੱਤੇ ਗਏ ਹਨ| ਉਨਾਂ ਨੇ ਦਸਿਆ ਕਿ ਇਸ ਵਾਰ ਵੀ ਨਵੇਂ ਬੈਚ ਲਈ ਪਿਛਲੇ ਸਾਲ ਤੋਂ ਵੱਧ ਬਿਨੈ ਪ੍ਰਾਪਤ ਹੋਏ ਸਨ ਜਿਸ ਵਿੱਚੋਂ ਇਸ ਵਾਰ 10 ਰਾਜਾਂ ਤੋਂ 24 ਸਹਿਯੋਗੀਆਂ ਦਾ ਚੋਣ ਕੀਤਾ ਗਿਆ ਹੈ, ਜਿਸ ਵਿਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕੇਰਲ, ਦਿੱਲੀ ਬੈਂਗਲੂਰੁ, ਹਰਿਆਣਾ ਅਤੇ ਕਲਕੱਤਾ ਸ਼ਾਮਿਲ ਹਨ| ਉਨਾਂ ਨੇ ਦਸਿਆ ਕਿ ਇਸ ਵਾਰ ਆਏ ਸਾਰੇ ਸਹਿਯੋਗੀ ਅਰਥਸਾਸ਼ਤਰ, ਕਾਨੂੰਨ, ਸਮਾਜਿਕ ਖੇਤਰ ਵਿਚ ਵਿਦਿਅਕ ਯੋਗਤਾ ਪ੍ਰਾਪਤ ਹਨ ਅਤੇ ਸਾਰਿਆਂ ਨੇ ਡੇਢ ਸਾਲ ਤਕ 18 ਰਾਜਾਂ ਵਿਚ ਵੱਖ-ਵੱਖ ਸਰਕਾਰੀ ਅਤੇ ਸਮਾਜਿਕ ਸੰਸਥਾਵਾਂ ਦੇ ਨਾਲ ਕੰਮ ਕੀਤਾ ਹੈ| ਉਨਾਂ ਨੇ ਦਸਿਆ ਕਿ ਸੀ.ਐਮ.ਜੀ.ਜੀ.ਏ.ਇਸ ਸਾਲ ਸਮਰੱਥ ਹਰਿਆਣਾ, ਅੰਤੋਂਦੇਯ ਸਰਲ ਪ੍ਰੋਜੈਕਟ, ਮਹਿਲਾ ਸੁੱਰਿਆ, ਉਚੇਰੀ ਸਿਖਿਆ ਅਤੇ ਪ੍ਰਾਪਰਟੀ ਟੈਕਸ ‘ਤੇ ਵਿਸ਼ੇਸ਼ ਤੌਰ ‘ਤੇ ਕੰਮ ਕਰਣਗੇ|