ਇੱਕ ਹੀ ਹਫਤੇ ‘ਚ ਜਿੱਤ ਸਕਦੇ ਹਾਂ ਅਫਗਾਨਿਸਤਾਨ ਜੰਗ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੀ ਜੰਗ ਨੂੰ ਇੱਕੋ ਹਫਤੇ ‘ਚ ਖਤਮ ਕਰ ਸਕਦੇ ਹਨ, ਪਰ ਉਹ ਇੱਕ ਕਰੋੜ ਲੋਕਾਂ ਨੂੰ ਨਹੀਂ ਮਾਰਨਾ ਚਾਹੁੰਦੇ, ਕਿਉਂਕਿ ਉਹ ਨਿਰਦੋਸ਼ ਲੋਕ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਮਾਣੂ ਹਥਿਆਰਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਪੂਰੀ ਤਰ੍ਹਾਂ ਨਾਲ ਰਸਮੀ ਜੰਗ ਦੀ ਗੱਲ ਕਰ ਰਿਹਾ ਹਾਂ ਪਰ ਮੈਂ ਅਫਗਾਨਿਸਤਾਨ ‘ਚ ਲੱਖਾਂ ਲੋਕਾਂ ਨੂੰ ਨਹੀਂ ਮਾਰਨਾ ਚਾਹੁੰਦਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸ਼ਾਂਤੀ ਗੱਲਬਾਤ ‘ਚ ਮਹੱਤਵਪੂਰਨ ਪ੍ਰਗਤੀ ਹੋਈ ਹੈ।ਟਰੰਪ ਨੇ ਇਹ ਬਿਆਨ ਅਮਰੀਕਾ ਤੇ ਤਾਲਿਬਾਨ ਦੇ ਵਿਚਾਲੇ ਕਤਰ ਦੀ ਰਾਜਧਾਨੀ ਦੋਹਾ ‘ਚ ਸ਼ੁਰੂ ਹੋਣ ਵਾਲੀ ਗੱਲਬਾਤ ਤੋਂ ਠੀਕ ਪਹਿਲਾਂ ਦਿੱਤਾ ਹੈ। ਉਧਰ ਅਫਗਾਨਿਸਤਾਨ ‘ਚ ਮਿਲਣ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜਲਮੇ ਖਲੀਲਜਾਦ ਨੇ ਸਫਲ ਗੱਲਬਾਤ ਹੋਣ ਦੀ ਉਮੀਦ ਜਤਾਈ ਹੈ। ਇਸ ਗੱਲਬਾਤ ਦੇ ਸਾਕਾਰਾਤਮਕ ਨਤੀਜੇ ‘ਤੇ ਪਹੁੰਚਣ ‘ਤੇ ਹੀ ਅਫਗਾਨਿਸਤਾਨ ਤੋਂ ਅਮਰੀਕਾ ਦੇ ਸੁਰੱਖਿਆ ਬਲਾਂ ਦੇ ਹਟਣ ਦੀ ਕਵਾਇਦ ਸ਼ੁਰੂ ਹੋਵੇਗੀ।