December 4, 2024
#ਮਨੋਰੰਜਨ

ਆਮਿਰ ਤੇ ਸ਼ਾਹਰੁਖ਼ ਮਿਲ ਕੇ ਫਿਲਮ ਬਣਾਉਣਗੇ

ਮੁੰਬਈ – ਸੁਪਰਸਟਾਰ ਆਮਿਰ ਖਾਨ ਤੇ ਸ਼ਾਹਰੁਖ ਖਾਨ ਮਿਲ ਕੇ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਫਿਲਮ ਦਾ ਨਾਂ ‘ਸਾਰੇ ਜਹਾਂ ਸੇ ਅੱਛਾ’ ਹੋਵੇਗਾ ਤੇ ਇਹ ਫਿਲਮ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਜ਼ਿੰਦਗੀ ’ਤੇ ਆਧਾਰਿਤ ਹੋਵੇਗੀ। ਫਿਲਮ ਪ੍ਰੋਡਕਸ਼ਨ ਦੇ ਸੂਤਰਾਂ ਅਨੁਸਾਰ ਇਸ ਫਿਲਮ ਦੀ ਕਹਾਣੀ ਅੰਜੁਮ ਰਾਜਾਬਾਲੀ ਨੇ ਲਿਖੀ ਹੈ ਤੇ ਦੋਹਾਂ ਸੁਪਰਸਟਾਰਾਂ ਨੇ ਕਹਾਣੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਵੱਡਾ ਪ੍ਰਾਜੈਕਟ ਹੋਵੇਗਾ ਤੇ ਇਸ ਵਿਚ ਸਮਾਂ ਲੱਗ ਸਕਦਾ ਹੈ ਪਰ ਇਸ ਨੂੰ ਜਲਦੀ ਹੀ ਅਮਲੀ ਜਾਮਾ ਪਹਿਨਾਇਆ ਜਾਵੇਗਾ।