December 4, 2024
#ਮਨੋਰੰਜਨ

ਤਾਪਸੀ ਵੱਲੋਂ ਅਨੁਭਵ ਦਾ ਧੰਨਵਾਦ

ਅਭਿਨੇਤਰੀ ਤਾਪਸੀ ਪੰਨੂ ਨੇ ਡਾਇਰੈਕਟਰ ਅਨੁਭਵ ਸਿਨਹਾ ਦਾ ਉਸ ਦੀਆਂ ਫ਼ਿਲਮਾਂ ਵਿੱਚ ਕੀਤੇ ਕੰਮ ’ਤੇ ਵਿਸ਼ਵਾਸ ਦਿਖਾਉਣ ਲਈ ਧੰਨਵਾਦ ਕੀਤਾ ਹੈ। ਅੱਜ ਉਸ ਨਾਲ ਕੀਤੀ ਫ਼ਿਲਮ ‘ਮੁਲਕ’ ਦੇ ਰਿਲੀਜ਼ ਹੋਣ ਦੇ ਇੱਕ ਸਾਲ ਪੂਰਾ ਹੋਣ ’ਤੇ ਤਾਪਸੀ ਨੇ ਟਵਿੱਟਰ ’ਤੇ ਟਵੀਟ ਕਰਕੇ ਡਾਇਰੈਕਟਰ ਦਾ ਇਸ ਫ਼ਿਲਮ ਲਈ ਧੰਨਵਾਦ ਕੀਤਾ।ਉਸ ਨੇ ਲਿਖਿਆ, ‘ਫ਼ਿਲਮ ‘ਮੁਲਕ’ ਦਾ ਇੱਕ ਸਾਲ, ਮੇਰੀ ਪਸੰਦ ਵਿੱਚ ਵਿਸ਼ਵਾਸ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਅਨੁਭਵ ਸਿਨਹਾ, ਹੁਣ ਅਗਲੇ ਮੁਕਾਮ ਵੱਲ ਚੱਲੀਏ।’ ਮੁਲਕ ਇੱਕ ਮੁਸਲਿਮ ਪਰਿਵਾਰ ਨਾਲ ਸਬੰਧਿਤ ਫ਼ਿਲਮ ਹੈ, ਜਿਸ ਵਿੱਚ ਉਹ ਆਪਣੇ ਸਨਮਾਨ ਲਈ ਜੂਝਦਾ ਹੈ। ਇਸ ਫ਼ਿਲਮ ਵਿੱਚ ਰਿਸ਼ੀ ਕਪੂਰ, ਪ੍ਰਤੀਕ ਬੱਬਰ ਅਤੇ ਰਜਤ ਕਪੂਰ ਨੇ ਵੀ ਭੂਮਿਕਾਵਾਂ ਨਿਭਾਈਆਂ ਹਨ।