ਸਰਕਾਰ ਦਾ ਸਾਲ ਪੂਰਾ ਹੋਣ ਮੌਕੇ ਇਮਰਾਨ ਕਰਨਗੇ ਪ੍ਰਾਪਤੀਆਂ ਦਾ ਗੁਣਗਾਣ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 18 ਅਗਸਤ ਨੂੰ ਆਪਣੀ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਦੇਸ਼ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਆਪਣੀ ਸਰਕਾਰ ਦੇ ਪ੍ਰਦਰਸ਼ਨ ਦਾ ਬਿਓਰਾ ਦੇਣਗੇ। ਇਸ ਦੀ ਸੂਚਨਾ ਪਾਕਿਸਤਾਨ ਦੇ ਮੀਡੀਆ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ 18 ਅਗਸਤ 2018 ਨੂੰ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਸੀ।ਪੀ.ਐੱਮ.ਓ. ਨੇ ਦੱਸਿਆ ਕਿ ਇਮਰਾਨ ਖਾਨ ਨੇ ਇਸ ਨੂੰ ਲੈ ਕੇ ਸਾਰੇ ਮੰਤਰੀਆਂ ਤੇ ਵਿਭਾਗਾਂ ਨੂੰ ਆਪਣੇ ਇਕ ਸਾਲ ਦਾ ਰਿਪੋਰਟ ਕਾਰਡ ਤਿਆਰ ਕਰਨ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਮੰਤਰੀਆਂ ਨੂੰ 9 ਅਗਸਤ ਤੱਕ ਸੱਤਾ ‘ਤੇ ਰਹਿਣ ਦੌਰਾਨ 5 ਵੱਡੀਆਂ ਉਪਲਬੱਧੀਆਂ ਦੱਸਣ ਲਈ ਕਿਹਾ ਹੈ। ਇਹ ਨੋਟੀਫਿਕੇਸ਼ਨ ਸਾਰੇ ਮੰਤਰੀਆਂ, ਸਲਾਹਕਾਰਾਂ, ਸੂਬੇ ਦੇ ਮੰਤਰੀਆਂ ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕਾਂ ਲਈ ਜਾਰੀ ਕੀਤਾ ਗਿਆ ਹੈ।