January 15, 2025
#ਪ੍ਰਮੁੱਖ ਖ਼ਬਰਾਂ #ਭਾਰਤ

ਮਨਮੋਹਨ ਸਿੰਘ ਵੱਲੋਂ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਟ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਸ੍ਰੀਮਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕ ਸਮਾਗਮ ਦਿੱਲੀ ਪ੍ਰਦੇਸ਼ ਦੇ ਦਫ਼ਤਰ ਰਾਜੀਵ ਭਵਨ ਵਿੱਚ ਕਰਵਾਇਆ ਗਿਆ, ਜਿਥੇ ਮਰਹੂਮ ਆਗੂ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰ ਸੀਨੀਅਰ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੀ ਪਾਰਟੀ ਦੇ ਦਿੱਲੀ ਦੀ ਦੇਣ ਨੂੰ ਯਾਦ ਕੀਤਾ। ਆਈਟੀਓ ਸਥਿਤ ਰਾਜੀਵ ਭਵਨ ਦੇ ਆਡੀਟੋਰੀਅਮ ਦਾ ਨਾਂ ਸ਼ੀਲਾ ਭਵਨ ਰੱਖਿਆ ਗਿਆ।ਸ਼ਰਧਾਂਜਲੀ ਸਭਾ ਦੌਰਾਨ ਡਾ, ਮਨਮੋਹਨ ਸਿੰਘ ਤੇ ਧਰਮਪਤਨੀ ਗੁਰਸ਼ਰਨ ਕੌਰ, ਏ.ਕੇ. ਅਮਟਾਨੀ. ਗੁਲਾਮ ਨਬੀ ਆਜ਼ਾਦ, ਪ੍ਰਮੋਦ ਤਿਵਾੜੀ, ਅਰਵਿੰਦਰ ਸਿੰਘ ਲਵਲੀ ਤੇ ਦਿੱਲੀ ਪਰਦੇਸ਼ ਦੇ ਹੋਰ ਆਗੂ ਸ਼ਾਮਲ ਹੋਏ। ਇਸ ਮੌਕੇ ਸ਼ੀਲਾ ਦੀਕਸ਼ਿਤ ਦੇ ਜੀਵਨ ਨਾਲ ਸਬੰਧਤ ਦਸਤਾਵੇਜ਼ੀ ਫ਼ਿਲਮ ਦਿਖਾਈ ਗਈ, ਭਜਨ ਗਾਇਕ ਡਾਗਰ ਘਰਾਣੇ ਦੇ ਪਦਮਸ੍ਰੀ ਵਾਸਿਫ਼ਉਦੀਨ ਨੇ ਆਪਣੇ ਸਾਥੀਆਂ ਸਮੇਤ ਦੁਰਪਦ ਰਾਗ ਵਿੱਚ ਗਾਇਨ ਕੀਤਾ। ਰਾਗੀਆਂ ਨੇ ਸ਼ਬਦ ਗੁਰਬਾਣੀ ਵੀ ਗਾਏ।ਰਾਜੀਵ ਭਵਨ ਵਿੱਚ ਬਣੇ ਆਡੀਟੋਰੀਅਮ ਦਾ ਨਾਂ ਸ਼ੀਲਾ ਦੀਕਸ਼ਿਤ ‘ਤੇ ਰੱਖਣ ਦੀ ਰਸਮ ਗ਼ੁਲਾਮ ਨਬੀ ਆਜ਼ਾਦ ਨੇ ਨਿਭਾਈ।