ਪਾਕਿ ਕਾਲੀ ਸੂਚੀ ਚੋਂ ਨਿਕਲਣ ਲਈ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰੇ: ਅਮਰੀਕਾ
ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਕਾਲੀ ਸੂਚੀ ਤੋਂ ਬਚਣ ਲਈ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰੇ ਜੋ ਸਭ ਨੂੰ ਨਜ਼ਰ ਆਵੇ। ਇਸਲਾਮਾਬਾਦ ਆਏ ਅਮਰੀਕੀ ਵਫ਼ਦ ਨੇ ਪਾਕਿਸਤਾਨ ਵੱਲੋਂ ਉਠਾਏ ਗਏ ਕਦਮਾਂ ਦੀ ਜਾਣਕਾਰੀ ਲਈ। ਐੱਫਏਟੀਐੱਫ ਨੇ ਜੂਨ ’ਚ ਕਿਹਾ ਸੀ ਕਿ ਪਾਕਿਸਤਾਨ ਅਤਿਵਾਦੀਆਂ ਨੂੰ ਫੰਡਿੰਗ ਬਾਰੇ ਕਾਰਜ ਯੋਜਨਾ ਨੂੰ ਲਾਗੂ ਕਰਨ ’ਚ ਨਾਕਾਮ ਰਿਹਾ ਹੈ। ਉਨ੍ਹਾਂ ਖ਼ਬਰਦਾਰ ਕੀਤਾ ਸੀ ਕਿ ਜੇਕਰ ਅਕਤੂਬਰ ਤਕ ਕੋਈ ਕਾਰਵਾਈ ਅਮਲ ’ਚ ਨਾ ਲਿਆਂਦੀ ਤਾਂ ਮੁਲਕ ਨੂੰ ਕਾਲੀ ਸੂਚੀ ’ਚ ਰੱਖਿਆ ਜਾ ਸਕਦਾ ਹੈ।