ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੁਗਲਕਾਬਾਦ ਦਿੱਲੀ ਪ੍ਰਾਚੀਨ ਇਤਿਹਾਸਕ ਥਾਵਾਂ ਨੂੰ ਵਾਪਿਸ ਕਰਵਾਉਣ ,ਦਿੱਲੀ ਵਿਕਾਸ ਅਥਾਰਿਟੀ ਦੇ ਨਿਯਮਾਂ ਵਿੱਚ ਬਦਲਾਅ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ — ਕੈਂਥ
ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਦਿੱਲੀ ਪ੍ਰਾਚੀਨ ਇਤਿਹਾਸਕ ਸਥਾਪਤ ਸਥਾਨਾਂ ਨੂੰ ਤਬਾਹ ਕਰਨ ਤੇ ਪੰਜਾਬ ਦੇ ਐਸਸੀ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ — ਕੈਂਥ
ਚੰਡੀਗੜ੍ਹ – ਗੈਰ ਸਿਆਸੀ ਜੱਥੇਬੰਦੀ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਯਾਤਰਾ ਸਮੇਂ 15ਵੀ ਸਦੀ ਸਮਰਾਟ ਸਿਕੰਦਰ ਲੋਧੀ ਦੇ ਰਾਜ ਸਮੇਂ ਤੁਗਲਕਾਬਾਦ ਦਿੱਲੀ ਵਿਖੇ ਆ ਕੇ ਸਤਸੰਗ ਕੀਤਾ ਅਤੇ ਸ਼ਬਦਾਂ ਦਾ ਉਚਾਰਨ ਕੀਤਾ, ਗੁਰੂ ਦਾ ਟੀਚਾ ਮਨੁੱਖੀ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਵੱਖ ਵੱਖ ਥਾਵਾਂ ਤੇ ਸੇਧ ਅਤੇ ਮਾਰਗ ਦਰਸ਼ਨ ਦਾ ਸੰਦੇਸ਼ ਦਿੱਤੇ ਹਨ। ਉਹਨਾਂ ਦੋਸ਼ ਲਗਾਇਆ ਕਿ ਪ੍ਰਾਚੀਨ ਇਤਿਹਾਸਕ ਥਾਵਾਂ ਨੂੰ ਹਰ ਸਮੇਂ ਦੀਆਂ ਹਕੂਮਤਾਂ ਨੇ ਕਮਜ਼ੋਰ ਵਰਗਾ ਦੀਆਂ ਇਤਿਹਾਸਕ ਸਥਾਪਤ ਸਥਾਨਾਂ ਨੂੰ ਕੁਚਲਣ ਅਤੇ ਤਹਿਸ ਨਹਿਸ ਕਰਨ ਲਈ ਕਾਨੂੰਨੀ ਪੇਚੀਦਗੀਆਂ ਦਾ ਸਹਾਰਾ ਲੈ ਕੇ ਦਿੱਲੀ ਵਿਕਾਸ ਅਥਾਰਿਟੀ (ਡੀ ਡੀ ਏ) ਤੇ ਸ਼ਹਿਰੀ ਵਿਕਾਸ ਵਿਭਾਗ ਕੇਂਦਰ ਅਤੇ ਸੁਪਰੀਮ ਕੋਰਟ ਆਫ ਇੰਡੀਆ ਰਾਹੀਂ ਚਮਾਰਾਂ ਦੀ ਤੁਗਲਕਾਬਾਦ ਸਥਿਤ ਪ੍ਰਾਚੀਨ ਇਤਿਹਾਸਕ ਮੰਦਿਰ/ ਗੁਰੂ ਦੁਆਰਾ ਨੂੰ 10 ਅਗਸਤ 2019 ਵਹਿਸ਼ੀ ਤਰੀਕੇ ਨਾਲ਼ ਤਹਿਸ ਨਹਿਸ ਕਰਕੇ ਖਤਮ ਕਰ ਦਿੱਤਾ ਗਿਆ ਹੈ।ਸ੍ਰ ਕੈਂਥ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਨੇ 14ਵੀ ਸਦੀ ਤੋਂ ਕਰਮ ਕਾਂਡ,ਅੰਧ ਵਿਸ਼ਵਾਸ,ਉਚ ਨੀਚ,ਗੈਰ ਬਰਾਬਰੀ, ਅਪਮਾਨ, ਜਾਤਪਾਤੀ ਨਫ਼ਰਤ ਅਤੇ ਹੋਰਨਾਂ ਅਨੇਕਾਂ ਕੁਰੀਤੀਆਂ ਨੂੰ ਖਤਮ ਕਰਨ ਲਈ ਯਾਤਰਾਵਾਂ ਕੀਤੀਆਂ ਸਨਉਹਨਾਂ ਦੱਸਿਆ ਕਿ ਇੱਕ ਪਾਸੇ ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ ਬਾਬਰੀ ਮਜਿਸਦ ਵਿਵਾਦ ਨੂੰ ਹੱਲ ਕਰਨ ਲਈ ਸੁਣਵਾਈ ਸ਼ੁਰੂਆਤ ਕੀਤੀ, ਉਸੇ ਸੁਪਰੀਮ ਕੋਰਟ ਆਫ ਇੰਡੀਆ ਨੇ ਭਾਰਤ ਸਰਕਾਰ ਦੁਆਰਾ ਸੁਪਰੀਮ ਕੋਰਟ ਰਾਹੀਂ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਜੀ ਦਾ ਇਤਿਹਾਸਕ ਗੁਰਦੁਆਰਾ ਨੂੰ ਬੇਰਹਿਮੀ ਨਾਲ ਤਬਾਹ ਕਰਨ ਦਾ ਆਦੇਸ਼ ਦਿੱਤਾ ਗਿਆ ਅਤੇ ਸਾਰੀ ਜ਼ਮੀਨ ਜੋ ਸਮਰਾਟ ਸਿਕੰਦਰ ਲੋਧੀ ਨੇ ਦਿੱਤੀ ਉਸ ਨੂੰ ਡੀ ਡੀ ਏ ਦਾ ਜਬਰਦਸਤੀ ਕਬਜ਼ਾ ਕਰਵਾ ਦਿੱਤਾ ਗਿਆ ਹੈ । ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਿੱਲੀ ਦੇ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਡੀ ਡੀ ਏ ਨਿਯਮਾਂ ਵਿੱਚ ਬਦਲਾਅ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ,ਪ੍ਰਾਚੀਨ ਇਤਿਹਾਸਕ ਥਾਵਾਂ ਨੂੰ ਵਾਪਿਸ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਕੀਤੀ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਗੁੱਸੇ ਦੀ ਲਹਿਰ ਬਹੁਤ ਜ਼ਿਆਦਾ ਪ੍ਰੰਚਡ ਹੋ ਰਹੀ ਹੈ। ਸਿਆਸੀ ਪਾਰਟੀਆਂ ਨੂੰ ਨੁਕਸਾਨ ਤੇ ਸਮਾਜ ਸਮਾਜ ਵਿਚ ਅਸ਼ਾਂਤੀ ਦਾ ਮਾਹੌਲ ਅਤੇ ਦੇਸ਼ ਵਿਚ ਅਮਨ-ਕਾਨੂੰਨ ਨੂੰ ਖ਼ਤਰਾ ਹੋਣ ਦੀ ਸੰਭਾਵਨਾ ਹੈ। ਅਸੀਂ ਦੂਸਰਿਆਂ ਲਈ ਬਹੁਤ ਕੁਰਬਾਨੀਆਂ ਕੀਤੀਆਂ ਹੁਣ ਆਪਣੀ ਕੌਮ ਲਈ ਅੱਗੇ ਵਧੀਆ ,ਕੌਮ ਦੀ ਆਣ ਬਾਣ ਸ਼ਾਨ ਨੂੰ ਕਾਇਮ ਰੱਖਣ ਦਾ ਪ੍ਰਣ ਕਰੀਏ। ਸ੍ਰ ਕੈਂਥ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਦਿੱਲੀ ਪ੍ਰਾਚੀਨ ਇਤਿਹਾਸਕ ਸਥਾਪਤ ਸਥਾਨਾਂ ਨੂੰ ਤਬਾਹ ਕਰਨ ਤੇ ਪੰਜਾਬ ਦੇ ਐਸਸੀ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਹੈ।