January 15, 2025
#ਖੇਡਾਂ

ਦੱ. ਅਫਰੀਕਾ ਨੇ ਭਾਰਤ ਦੌਰੇ ਲਈ ਟੈਸਟ ਟੀਮ ਐਲਾਨੀ

ਦੱਖਣੀ ਅਫਰੀਕਾ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਲਈ ਆਪਣੀ ਟੈਸਟ ਟੀਮ ਵਿਚ ਤੇਜ਼ ਗੇਂਦਬਾਜ਼ ਐਨਰਿਚ, ਨੋਰਤਜੇ, ਵਿਕਟਕੀਪਰ ਬੱਲੇਬਾਜ਼ ਰੂਡੀ ਸੇਕੇਂਡ ਤੇ ਸਪਿਨਰ ਸੇਨੂਰਨ ਮੁਥੁਸਾਮੀ ਨੂੰ ਸ਼ਾਮਲ ਕੀਤਾ ਹੈ।12 ਮੈਂਬਰੀ ਟੀਮ ਦੀ ਕਪਤਾਨੀ ਫਾਫ ਡੂ ਪਲੇਸਿਸ ਕਰੇਗਾ, ਜਿਸ ਨਾਲ ਅਗਵਾਈ ਵਿਚ ਬਦਲਾਅ ਦੀਆਂ ਸਾਰੀਆਂ ਅਟਕਲਾਂ ਦਾ ਅੰਤ ਹੋ ਗਿਆ ਹੈ। ਤੇਮਬਾ ਬਾਵੂਮਾ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। 3 ਟੈਸਟ ਮੈਚਾਂ ਦੀ ਸੀਰੀਜ਼ 2 ਅਕਤੂਬਰ ਤੋਂ ਵਿਸ਼ਾਖਾਪਟਨਮ ਵਿਚ ਸ਼ੁਰੂ ਹੋਵੇਗੀ। ਕ੍ਰਿਕਟ ਦੱਖਣੀ ਅਫਰੀਕਾ ਨੇ ਇਸਦੇ ਨਾਲ ਹੀ ਭਾਰਤ ਦੌਰੇ ਲਈ ਟੀ-20 ਟੀਮ ਦਾ ਵੀ ਐਲਾਨ ਕੀਤਾ।