January 18, 2025
#ਮਨੋਰੰਜਨ

’83 ਵਿੱਚ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ ਬੋਮਨ ਇਰਾਨੀ

ਫਿਲਮਸਾਜ਼ ਕਬੀਰ ਖਾਨ ਵੱਲੋਂ 1983 ਦੇ ਕ੍ਰਿਕਟ ਵਿਸ਼ਵ ਬਾਰੇ ਬਣਾਈ ਜਾ ਰਹੀ ਫਿਲਮ ’83 ਵਿੱਚ ਬੋਮਨ ਇਰਾਨੀ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਫਿਲਮ ’ਚ ਰਣਬੀਰ ਸਿੰਘ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ। ਬੋਮਨ ਇਰਾਨੀ ਇਸ ਫਿਲਮ ’ਚ ਸਾਬਕਾ ਸਲਾਮੀ ਬੱਲੇਬਾਜ਼ ਤੇ ਵਿਕਟ ਕੀਪਰ ਫਾਰੁਖ਼ ਇੰਜਨੀਅਰ ਦੀ ਭੂਮਿਕਾ ਨਿਭਾਉਣਗੇ, ਜਿਨ੍ਹਾਂ 1983 ਦੇ ਕ੍ਰਿਕਟ ਵਿਸ਼ਵ ਕੱਪ ’ਚ ਕੁਮੈਂਟਰੀ ਕੀਤੀ ਸੀ। ਬੋਮਨ ਇਰਾਨੀ ਨੇ ਕਿਹਾ, ‘ਉਹ 1983 ਦੇ ਵਿਸ਼ਵ ਕੱਪ ਦੌਰਾਨ ਇਕਲੌਤੇ ਭਾਰਤੀ ਕੁਮੈਂਟੇਟਰ ਸਨ। ਉਨ੍ਹਾਂ ਦੀ ਸਹਿ-ਕੁਮੈਂਟੇਟਰ ਬ੍ਰਾਇਨ ਜੌਹਨਸਟੋਨ ਨਾਲ ਕਹਾਣੀ ਵੀ ਫਿਲਮ ਦੀ ਮੁੱਖ ਕਹਾਣੀ ਦੇ ਨਾਲ-ਨਾਲ ਚੱਲੇਗੀ।’ ਇਸ ਫਿਲਮ ਦੀ ਸ਼ੂਟਿੰਗ ਇਸ ਸਮੇਂ ਇੰਗਲੈਂਡ ’ਚ ਚੱਲ ਰਹੀ ਹੈ ਅਤੇ ਇਰਾਨੀ ਐਤਵਾਰ ਨੂੰ ਫਿਲਮ ਦੀ ਟੀਮ ’ਚ ਸ਼ਾਮਲ ਹੋਣਗੇ।