January 15, 2025
#ਦੇਸ਼ ਦੁਨੀਆਂ

ਕਰਤਾਰਪੁਰ ਕੋਰੀਡੋਰ ’ਤੇ ਭਾਰਤ-ਪਾਕਿ ਵਿਚਾਲੇ ਤੀਜੀ ਬੈਠਕ 4 ਸਤੰਬਰ ਨੂੰ

ਕਰਤਾਰਪੁਰ ਕੋਰੀਡੋਰ ’ਤੇ ਭਾਰਤ ਅਤੇ ਪਾਕਿਸਤਾਨੀ ਅਧਿਕਾਰੀਆਂ ਵਿਚਾਲੇ ਤੀਜੀ ਬੈਠਕ 4 ਸਤੰਬਰ ਨੂੰ ਹੋਵੇਗੀ। ਇਹ ਬੈਠਕ ਅਟਾਰੀ ਵਿਚ ਹੋਵੇਗੀ। ਇਹ ਗੱਲ ਸਮਾਚਾਰ ਏਜੰਸੀ ਐੱਨ.ਆਰ.ਆਈ. ਨੇ ਪਾਕਿਸਤਾਨ ਦੇ ਸੂਤਰਾਂ ਦੇ ਹਵਾਲੇ ਨਾਲ ਕਹੀ ਹੈ।ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਰੋਹਾਂ ਵਿਚ ਸ਼ਾਮਲ ਹੋਣ ਲਈ ਸ਼ਰਧਾਲੂ ਵੀਜ਼ਾ ਲੈ ਪਾਉਣਗੇ। ਇਹ ਫੈਸਲਾ ਬੁੱਧਵਾਰ ਨੂੰ ਧਾਰਮਿਕ ਟੂਰਿਜ਼ਮ ਅਤੇ ਵਿਰਾਸਤ ਕਮੇਟੀ ਨੇ ਰਾਜਪਾਲ ਚੌਧਰੀ ਸਰਵਰ ਦੀ ਪ੍ਰਧਾਨਗੀ ਵਿਚ ਗਵਰਨਰ ਹਾਊਸ ਵਿਚ ਇਕ ਬੈਠਕ ਦੌਰਾਨ ਲਿਆ।