January 18, 2025
#ਪ੍ਰਮੁੱਖ ਖ਼ਬਰਾਂ #ਭਾਰਤ

ਪਠਾਨਕੋਟ ਏਅਰਬੇਸ ’ਤੇ ਤਾਇਨਾਤ ਹੋਣਗੇ 8 ਅਪਾਚੇ ਹੈਲੀਕਾਪਟਰ

ਭਾਰਤੀ ਹਵਾਈ ਫੌਜ ’ਚ ਅੱਜ 8 ਅਪਾਚੇ ਏ-64 ਲੜਾਕੂ ਹੈਲੀਕਾਪਟਰ ਸ਼ਾਮਲ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿ ਅਪਾਚੇ ਨੂੰ ਪਾਕਿਸਤਾਨ ਤੋਂ ਕਰੀਬ 25 ਤੋਂ 30 ਕਿਲੋਮੀਟਰ ਦੂਰ ਪੰਜਾਬ ਦੇ ਪਠਾਨਕੋਟ ਏਅਰਬੇਸ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਅਪਾਚੇ ਦੁਨੀਆ ਦੇ ਸਭ ਤੋਂ ਆਧੁਨਿਕ ਲੜਾਕੂ ਹੈਲੀਕਾਪਟਰਾਂ ’ਚੋਂ ਇਕ ਹੈ। ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਪਠਾਨਕੋਟ ਏਅਰ ਫੋਰਸ ਸਟੇਸ਼ਨ ’ਚ ਆਯੋਜਿਤ ਹੋਣ ਵਾਲੇ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।