ਕੋਹਲੀ ਨੂੰ ਪਛਾੜ ਕੇ ਸਮਿੱਥ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ
ਆਸਟਰੇਲਿਆਈ ਸਟੀਵ ਸਮਿੱਥ ਨੇ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਕੇ ਅੱਵਲ ਨੰਬਰ ’ਤੇ ਕਬਜ਼ਾ ਕਰ ਲਿਆ ਹੈ, ਜਦਕਿ ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ ਤੀਜੇ ਸਥਾਨ ’ਤੇ ਪਹੁੰਚ ਗਿਆ। ਕੋਹਲੀ ਬੱਲੇਬਾਜ਼ੀ ਵਿੱਚ ਦੂਜੇ ਨੰਬਰ ’ਤੇ ਖਿਸਕ ਗਿਆ। ਭਾਰਤੀ ਕਪਤਾਨ ਜਮਾਇਕਾ ਟੈਸਟ ਵਿੱਚ ਪਹਿਲੀ ਗੇਂਦ ’ਤੇ ਹੀ ਆਊਟ ਹੋ ਗਿਆ ਸੀ, ਸਮਿੱਥ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਐਸ਼ੇਜ਼ ਟੈਸਟ ਵਿੱਚ ਦੋ ਸੈਂਕੜੇ ਅਤੇ ਦੂਜੇ ਵਿੱਚ 92 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਅਜਿੰਕਿਆ ਰਹਾਣੇ ਚਾਰ ਅਤੇ ਹਨੁਮਾ ਵਿਹਾਰੀ 40 ਸਥਾਨਾਂ ਦੇ ਫ਼ਾਇਦੇ ਨਾਲ ਕ੍ਰਮਵਾਰ ਸੱਤਵੇਂ ਅਤੇ 30ਵੇਂ ਨੰਬਰ ’ਤੇ ਪਹੁੰਚ ਗਏ ਹਨ। ਕੋਹਲੀ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਵਿੱਚ ਮਿਲੀ ਜਿੱਤ ਮਗਰੋਂ ਮਹਿੰਦਰ ਸਿੰਘ ਧੋਨੀ ਨੂੰ ਪਛਾੜ ਕੇ ਭਾਰਤ ਦਾ ਸਭ ਤੋਂ ਸਫਲ ਟੈਸਟ ਕਪਤਾਨ ਬਣ ਗਿਆ ਹੈ।