February 12, 2025
#ਖੇਡਾਂ

ਮਿਤਾਲੀ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲਿਆ

ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਅੱਜ ਟੀ-20 ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਤਾਂ ਕਿ 2021 ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ’ਤੇ ਧਿਆਨ ਕੇਂਦਰਤ ਕਰ ਸਕੇ। 36 ਸਾਲ ਦੀ ਮਿਤਾਲੀ ਨੇ 32 ਟੀ-20 ਮੈਚਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਹੈ, ਜਿਸ ਵਿੱਚ ਤਿੰਨ ਮਹਿਲਾ ਟੀ-20 ਵਿਸ਼ਵ ਕੱਪ (2012, 2014 ਅਤੇ 2016) ਸ਼ਾਮਲ ਹਨ। ਮਿਤਾਲੀ ਨੇ ਟੀ-20 ਕ੍ਰਿਕਟ ਵਿੱਚ 89 ਮੈਚਾਂ ਵਿੱਚ 37.5 ਦੀ ਔਸਤ ਨਾਲ ਭਾਰਤ ਲਈ ਸਭ ਤੋਂ ਵੱਧ 2364 ਦੌੜਾਂ ਬਣਾਈਆਂ ਹਨ। ਉਸ ਦਾ ਸਰਵੋਤਮ ਸਕੋਰ ਨਾਬਾਦ 97 ਦੌੜਾਂ ਰਿਹਾ। ਉਸ ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਸਾਲ 1999 ਵਿੱਚ ਇੰਗਲੈਂਡ ਖ਼ਿਲਾਫ਼ ਗੁਹਾਟੀ ਵਿੱਚ ਹੋਏ ਮੈਚ ਨਾਲ ਕੀਤੀ ਸੀ। ਮਿਤਾਲੀ ਟੀ-20 ਕ੍ਰਿਕਟ ਵਿੱਚ 2000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਸੀ।