ਇਰਾਨ ਵੱਲੋਂ ਅਮਰੀਕਾ ਨਾਲ ਕਿਸੇ ਵੀ ਦੁਵੱਲੇ ਸੰਵਾਦ ਤੋਂ ਨਾਂਹ
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਨਾਲ ਕਿਸੇ ਵੀ ਦੁਵੱਲੀ ਗੱਲਬਾਤ ਤੋਂ ਨਾਂਹ ਕਰ ਦਿੱਤੀ ਹੈ। ਰੂਹਾਨੀ ਨੇ ਕਿਹਾ ਕਿ ਇਰਾਨ ਸਿਧਾਂਤਕ ਤੌਰ ’ਤੇ ਅਜਿਹੇ ਕਿਸੇ ਵੀ ਸੰਵਾਦ ਦਾ ਵਿਰੋਧ ਕਰਦਾ ਹੈ। ਇਰਾਨ ਨੇ ਕਿਹਾ ਕਿ ਉਹ ਪ੍ਰਮਾਣੂ ਕਰਾਰ ਨੂੰ ਲੈ ਕੇ ਆਪਣੀਆਂ ਵਚਨਬੱਧਤਾਵਾਂ ’ਚ ਆਉਂਦੇ ਦਿਨਾਂ ਵਿੱਚ ਕਟੌਤੀ ਕਰੇਗਾ।ਰੂਹਾਨੀ ਨੇ ਮੁਲਕ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਵੀ ਗੱਲਬਾਤ 2015 ਵਿੱਚ ਆਲਮੀ ਤਾਕਤਾਂ ਵਾਲੇ ਮੁਲਕਾਂ ਦੇ ਸਮੂਹ ਨਾਲ ਹੋਏ ਇਤਿਹਾਸਕ ਪ੍ਰਮਾਣੂ ਸਮਝੌਤੇ ਦੀ ਰੂਪ-ਰੇਖਾ ਮੁਤਾਬਕ ਹੋਵੇਗੀ। ਇਰਾਨੀ ਸਦਰ ਨੇ ਕਿਹਾ ਕਿ ਜੇਕਰ ਯੂਰੋਪੀ ਮੁਲਕਾਂ ਨਾਲ ਮੌਜੂਦਾ ਸੰਵਾਦ ਦੌਰਾਨ ਵੀਰਵਾਰ ਤਕ ਕੋਈ ਨਤੀਜਾ ਨਹੀਂ ਆਉਂਦਾ ਤਾਂ ਇਰਾਨ ‘ਆਉਂਦੇ ਦਿਨਾਂ’ ਵਿੱਚ 2015 ਦੇ ਇਤਿਹਾਸਕ ਪ੍ਰਮਾਣੂ ਸਮਝੌਤੇ ਨਾਲ ਸਬੰਧਤ ਕੌਲ-ਕਰਾਰਾਂ ਵਿੱਚ ਹੋਰ ਕਟੌਤੀ ਕਰਨ ਲਈ ਤਿਆਰ ਹੈ।