January 22, 2025
#ਖੇਡਾਂ

ਭਾਰਤੀ ਖਿਡਾਰੀਆਂ ’ਚ ਜਿੱਤ ਦੀ ਭੁੱਖ: ਛੇਤਰੀ

ਸਟਾਰ ਸਟਰਾਈਕਰ ਸੁਨੀਲ ਛੇਤਰੀ ਨੇ ਅੱਜ ਕਿਹਾ ਕਿ ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਕੱਪ-2022 ਦੇ ਸ਼ੁਰੂਆਤੀ ਕੁਆਲੀਫਾਈਂਗ ਮੈਚ ਵਿੱਚ ਓਮਾਨ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਫਿੱਟ ਹੈ ਅਤੇ ਉਸ ਨੂੰ ਜਿੱਤ ਦੀ ਭੁੱਖ ਹੈ। ਭਾਰਤੀ ਟੀਮ ਵੀਰਵਾਰ ਨੂੰ ਇੰਦਰਾ ਗਾਂਧੀ ਅਥਲੈਟਿਕ ਸਟੇਡੀਅਮ ਵਿੱਚ ਆਪਣੀ ਮੁਹਿੰਮ ਸ਼ੁਰੂ ਕਰੇਗੀ। ਕੌਮਾਂਤਰੀ ਫੁਟਬਾਲ ਸਕੋਰਰਾਂ ਵਿੱਚ ਸ਼ਾਮਲ ਛੇਤਰੀ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਮੀਡੀਆ ਨੂੰ ਕਿਹਾ, ‘‘ਟੀਮ ਕਾਫ਼ੀ ਉਤਸੁਕ ਹੈ ਅਤੇ ਖਿਡਾਰੀਆਂ ਵਿੱਚ ਜਿੱਤ ਦੀ ਭੁੱਖ ਹੈ। ਅਸੀਂ ਸੱਚੀਓ ਇਸ ਮੁਕਾਬਲੇ ਲਈ ਬੇਤਾਬ ਹਾਂ।’’ ਭਾਰਤੀ ਖਿਡਾਰੀ ਨੇ ਹੁਣ ਤੱਕ ਟੀਮ ਲਈ 111 ਮੈਚ ਖੇਡ ਕੇ 71 ਗੋਲ ਦਾਗ਼ੇ ਹਨ। ਟੀਮ ਵਿੱਚ ਜ਼ਿਆਦਾਤਰ ਨੌਜਵਾਨ ਖਿਡਾਰੀ ਹਨ। ਛੇਤਰੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਤੋਂ ਕਿਸ ਚੀਜ਼ ਦੀ ਉਮੀਦ ਹੈ।